Breaking News
Home / ਕੈਨੇਡਾ / ਐਸਟ੍ਰਾਜ਼ੈਨੇਕਾ ਦੀ ਮਾਰਚ ਵਿੱਚ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਦੂਜੀ ਡੋਜ਼ ਦੀ ਪੇਸ਼ਕਸ਼

ਐਸਟ੍ਰਾਜ਼ੈਨੇਕਾ ਦੀ ਮਾਰਚ ਵਿੱਚ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਦੂਜੀ ਡੋਜ਼ ਦੀ ਪੇਸ਼ਕਸ਼

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਜਿਨ੍ਹਾਂ ਬਾਸ਼ਿੰਦਿਆਂ ਯਾਨੀ ਲੋਕਾਂ ਨੂੰ ਮਾਰਚ ਦੇ ਮੱਧ ਵਿੱਚ ਕੋਵਿਡ-19 ਦੀ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਉਹ ਇਸ ਹਫਤੇ ਆਪਣੀ ਦੂਜੀ ਡੋਜ਼ ਲਈ ਬੁਕਿੰਗ ਕਰਵਾ ਸਕਦੇ ਹਨ। ਪ੍ਰੋਵਿੰਸ ਇਸ ਵੈਕਸੀਨ ਦੇ ਐਕਸਪਾਇਰ ਹੋਣ ਤੋਂ ਪਹਿਲਾਂ ਇਸ ਨੂੰ ਵਰਤਣਾ ਚਾਹੁੰਦੀ ਹੈ।
ਪਿਛਲੇ ਹਫਤੇ ਪ੍ਰੋਵਿੰਸ ਦੇ ਉੱਘੇ ਡਾਕਟਰ ਨੇ ਆਖਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਪਾਇਲਟ ਪ੍ਰੋਜੈਕਟ ਤਹਿਤ 10 ਮਾਰਚ ਤੋਂ 19 ਮਾਰਚ ਦਰਮਿਆਨ ਕੁੱਝ ਫਾਮੇਸੀਜ਼ ‘ਤੇ ਡਾਕਟਰਾਂ ਦੇ ਆਫਿਸਾਂ ਵਿੱਚੋਂ ਐਸਟ੍ਰਾਜ਼ੈਨੇਕਾ ਦਾ ਪਹਿਲਾ ਟੀਕਾ ਲਵਾਇਆ ਸੀ ਉਨ੍ਹਾਂ ਨੂੰ ਪਹਿਲ ਦੇ ਆਧਾਰ ਉੱਤੇ ਸੈਕਿੰਡ ਡੋਜ਼ ਦਿੱਤੀ ਜਾਵੇਗੀ। ਹਾਲਾਂਕਿ ਦੋ ਡੋਜ਼ਾਂ ਦਰਮਿਆਨ 12 ਹਫਤਿਆਂ ਦੇ ਅੰਤਰਾਲ ਦੀ ਤਜਵੀਜ਼ ਹੈ ਪਰ ਇਸ ਗਰੁੱਪ ਨੂੰ ਇਹ ਟੀਕਾ 10 ਹਫਤਿਆਂ ਤੋਂ ਬਾਅਦ ਹੀ ਲਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਹਫਤੇ ਦੇ ਅੰਦਰ ਐਕਸਪਾਇਰ ਹੋਣ ਜਾ ਰਹੀਆਂ 45000 ਡੋਜ਼ਾਂ ਦੀ ਵਰਤੋਂ ਕੀਤੀ ਜਾ ਸਕੇ। ਐਸਟ੍ਰਾਜ਼ੈਨੇਕਾ ਦੀਆਂ 10,000 ਹੋਰ ਡੋਜ਼ਾਂ ਅਗਲੇ ਮਹੀਨੇ ਐਕਸਪਾਇਰ ਹੋਣ ਜਾ ਰਹੀਆਂ ਹਨ। ਇਸ ਸਮੇਂ ਪ੍ਰੋਵਿੰਸ ਕੋਲ 300,000 ਤੋਂ ਵੀ ਵੱਧ ਡੋਜ਼ਾਂ ਸਟੌਕ ਵਿੱਚ ਹਨ। ਉਨਟਾਰੀਓ ਦੇ ਚੀਫ ਮੈਡੀਕਲ ਅਫਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਵੈਕਸੀਨ ਦੀਆਂ ਦੋ ਡੋਜ਼ਾਂ ਦਰਮਿਆਨ ਘੱਟ ਫਾਸਲਾ ਚੰਗਾ ਹੁੰਦਾ ਹੈ ਤੇ ਇਸ ਨਾਲ ਕੋਵਿਡ-19 ਖਿਲਾਫ ਬਿਹਤਰ ਸੁਰੱਖਿਆ ਮਿਲਦੀ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …