6.7 C
Toronto
Friday, April 24, 2026
spot_img
HomeUncategorizedਐਨ ਏ ਸੀ ਆਈ ਵੱਲੋਂ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਦੂਜੀ...

ਐਨ ਏ ਸੀ ਆਈ ਵੱਲੋਂ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਦੂਜੀ ਡੋਜ਼ ਦੇਣ ਦੀ ਸਿਫਾਰਿਸ਼

ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਦੂਜੇ ਰਾਊਂਡ ਵਿੱਚ ਵੀ ਸਬੰਧਤ ਵਿਅਕਤੀ ਨੂੰ ਪਹਿਲੇ ਰਾਊਂਡ ਵਿੱਚ ਲਾਏ ਗਏ ਟੀਕੇ ਦੀ ਹੀ ਦੂਜੀ ਡੋਜ਼ ਦਿੱਤੀ ਜਾਵੇ। ਐਨ ਏ ਸੀ ਆਈ ਨੇ ਇਹ ਵੀ ਆਖਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਲਾਏ ਗਏ ਟੀਕੇ ਵਾਲੀ ਵੈਕਸੀਨ ਦੀ ਦੂਜੀ ਡੋਜ਼ ਉਪਲਬਧ ਨਹੀਂ ਹੈ ਤਾਂ ਆਕਸਫੋਰਡ ਐਸਟ੍ਰਾਜ਼ੈਨੇਕਾ ਦੀ ਥਾਂ ਉੱਤੇ ਜੌਹਨਸਨ ਐਂਡ ਜੌਹਨਸਨ ਅਤੇ ਫਾਈਜ਼ਰ ਬਾਇਓਐਨਟੈਕ ਦੀ ਥਾਂ ਉੱਤੇ ਮੌਡਰਨਾ ਲਵਾਈ ਜਾ ਸਕਦੀ ਹੈ, ਦੋਵੇਂ ਐਮ ਆਰ ਐਨ ਏ ਵੈਕਸੀਨਜ਼ ਹਨ। ਪਰ ਜਦੋਂ ਵਾਇਰਲ ਵੈਕਟਰ ਵੈਕਸੀਨਜ਼ ਐਸਟ੍ਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀ ਗੱਲ ਆਉਂਦੀ ਹੈ ਤਾਂ ਮਾਮਲਾ ਥੋੜ੍ਹਾ ਵਿਵਾਦਗ੍ਰਸਤ ਹੈ। ਜੌਹਨਸਨ ਐਂਡ ਜੌਹਨਸਨ ਦੀ 300,000 ਡੋਜ਼ਾਂ ਦੀ ਪਹਿਲੀ ਖੇਪ ਦੀ ਵੰਡ ਉੱਤੇ ਅਜੇ ਵੀ ਰੋਕ ਜਾਰੀ ਹੈ।
ਹੈਲਥ ਕੈਨੇਡਾ ਨੂੰ ਇਹ ਜਾਣਕਾਰੀ ਮਿਲਣ ਤੋਂ ਬਾਅਦ ਇਸ ਵੈਕਸੀਨ ਦੀ ਵੰਡ ਉੱਤੇ ਰੋਕ ਲਾ ਦਿੱਤੀ ਗਈ ਸੀ ਕਿ ਇਸ ਬੈਚ ਦੇ ਕੁੱਝ ਹਿੱਸੇ ਮੈਰੀਲੈਂਡ ਫੈਸਿਲਿਟੀ ਵਿੱਚ ਤਿਆਰ ਕੀਤੇ ਗਏ ਹਨ, ਜਿੱਥੇ ਕੁਆਲਿਟੀ ਕੰਟਰੋਲ ਦੀ ਸਮੱਸਿਆ ਹੈ। ਐਸਟ੍ਰਾਜ਼ੈਨੇਕਾ ਦੀ ਥਾਂ ਉੱਤੇ ਐਮ ਆਰ ਐਨ ਏ ਵੈਕਸੀਨ ਦੀ ਦੂਜੀ ਡੋਜ਼ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਇਸ ਬਾਰੇ ਫੈਸਲਾ ਕਰਨ ਲਈ ਐਨ ਏ ਸੀ ਆਈ ਹੋਰ ਡਾਟਾ ਦੀ ਉਡੀਕ ਕਰ ਰਹੀ ਹੈ। ਪਿਛਲੇ ਹਫਤੇ ਜਾਰੀ ਕੀਤੇ ਗਏ ਇੱਕ ਸਪੈਨਿਸ਼ ਅਧਿਐਨ ਵਿੱਚ ਪਾਇਆ ਗਿਆ ਸੀ ਕਿ ਐਸਟ੍ਰਾਜ਼ੈਨੇਕਾ ਦੀ ਥਾਂ ਉੱਤੇ ਦੂਜੀ ਡੋਜ਼ ਫਾਈਜ਼ਰ ਦੀ ਦੇਣ ਨਾਲ ਚੰਗੇ ਨਤੀਜੇ ਮਿਲਦੇ ਹਨ। ਪਰ ਇਸ ਸਬੰਧ ਵਿੱਚ ਅਜੇ ਹੋਰ ਜਾਣਕਾਰੀ ਦੀ ਦਰਕਾਰ ਹੈ।

 

RELATED ARTICLES
POPULAR POSTS