7 C
Toronto
Friday, October 17, 2025
spot_img
Homeਕੈਨੇਡਾਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਅਰਜਨ ਸਿੰਘ ਭੁੱਲਰ ਦਾ ਸਨਮਾਨ

ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਅਰਜਨ ਸਿੰਘ ਭੁੱਲਰ ਦਾ ਸਨਮਾਨ

ਸਰੀ/ਹਰਦਮ ਮਾਨ : ਰਿਚਮੰਡ ਦੇ ਗੁਰਦਵਾਰਾ ਨਾਨਕ ਨਿਵਾਸ ਵਿਖੇ ਮਿਕਸਡ ਮਾਰਸ਼ਲ ਆਰਟਸ ਵਿਚ ਵਰਲਡ ਚੈਂਪੀਅਨ ਬਣਨ ਦਾ ਫ਼ਖ਼ਰ ਹਾਸਲ ਕਰਨ ਵਾਲੇ ਅਰਜਨ ਸਿੰਘ ਭੁੱਲਰ ਨੂੰ ਸਨਮਾਨਤ ਕੀਤਾ ਗਿਆ। ਇਸ ਡਰਾਈਵ ਥਰੂ ਸਮਾਗਮ ਵਿਚ ਰਿਚਮੰਡ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਅਰਜਨ ਸਿੰਘ ਭੁੱਲਰ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੰਗਾਪੁਰ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਅਰਜਨ ਭੁੱਲਰ ਨੇ ਹੈਵੀਵੇਟ ਚੈਂਪੀਅਨ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿਚ ਹਰਾ ਕੇ ਇਤਿਹਾਸ ਵਿਚ ਮਿਕਸਡ ਮਾਰਸ਼ਲ ਆਰਟਸ ਵਰਲਡ ਚੈਂਪੀਅਨ ਹੋਣ ਦਾ ਫ਼ਖ਼ਰ ਹਾਸਲ ਕੀਤਾ ਹੈ। ਇਹ ਮਾਣ ਹਾਸਲ ਕਰਨ ਵਾਲਾ ਭਾਰਤੀ ਮੂਲ ਦਾ ਉਹ ਪਹਿਲਾ ਖਿਡਾਰੀ ਹੈ।
ਅਰਜਨ ਸਿੰਘ ਭੁੱਲਰ ਲਗਾਤਾਰ ਪੰਜ ਸਾਲ ਕੈਨੇਡੀਅਨ ਰਾਸ਼ਟਰੀ ਟੀਮ ਲਈ ਖੇਡਿਆ। ਸਾਲ 2008 ਤੋਂ 2012 ਤੱਕ ਉਹ 120 ਕਿੱਲੋ ਭਾਰ ਵਰਗ ਵਿੱਚ ਚੈਂਪੀਅਨ ਬਣਿਆ। 2010 ਵਿੱਚ ਅਰਜਨ ਨੇ ਦਿੱਲੀ ਵਿੱਚ ਹੋਈਆਂ 19ਵੀਂ ਰਾਸ਼ਟਰਮੰਡਲ ਖੇਡਾਂ ਵਿੱਚ 120 ਕਿੱਲੋਗ੍ਰਾਮ ਫਰੀ-ਸਟਾਈਲ ਰੈਸਲਿੰਗ ਵਿੱਚ ਗੋਲਡ ਮੈਡਲ ਜਿੱਤਿਆ।
2012 ਵਿੱਚ ਉਹ ਪੰਜਾਬੀ ਮੂਲ ਦਾ ਪਹਿਲਾ ਕੈਨੇਡੀਅਨ ਬਣਿਆ ਸੀ, ਜਿਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ। ਫਿਰ ਅਰਜਨ ਨੇ ਮਿਕਸ਼ਡ ਮਾਰਸ਼ਲ ਆਰਟਸ ਵੱਲ ਪੈਰ ਧਰਿਆ। ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿੱਪ ਵਿੱਚ ਮੁਕਾਬਲੇ ਲਈ ਭੁੱਲਰ ਨੇ ਦਸਤਾਰ ਸਜਾ ਰਿੰਗ ਵਿੱਚ ਉੱਤਰਨ ਲਈ ਵਿਸ਼ੇਸ਼ ਤੌਰ ‘ਤੇ ਆਗਿਆ ਲਈ ਸੀ।

RELATED ARTICLES

ਗ਼ਜ਼ਲ

POPULAR POSTS