22.4 C
Toronto
Saturday, September 13, 2025
spot_img
Homeਕੈਨੇਡਾਕੈਨੇਡਾ ਦੀ ਪਾਰਲੀਮੈਂਟ ਤੱਕ ਪਈ, ਦਰਸ਼ਨ ਖੇਲਾ ਦੇ ਗੀਤ 'ਮੁਆਫੀਨਾਮਾ' ਦੀ ਗੂੰਜ

ਕੈਨੇਡਾ ਦੀ ਪਾਰਲੀਮੈਂਟ ਤੱਕ ਪਈ, ਦਰਸ਼ਨ ਖੇਲਾ ਦੇ ਗੀਤ ‘ਮੁਆਫੀਨਾਮਾ’ ਦੀ ਗੂੰਜ

logo-2-1-300x105-3-300x105ਬਰੈਂਪਟਨ/ਹਰਜੀਤ ਸਿੰਘ ਬਾਜਵਾ
ਕਾਮਾਗਾਟਾਮਾਰੂ ਕਾਂਡ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗੀ ਮੁਆਫੀ ‘ਤੇ ਨਾਮਵਰ ਪੰਜਾਬੀ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਮੁਆਫੀਨਾਮਾਂ’ ਜਿੱਥੇ ਯੂ ਟਿਊਬ ‘ਤੇ ਕਾਫੀ ਮਕਬੂਲ ਹੋ ਰਿਹਾ ਹੈ ਉੱਥੇ ਹੀ ਇਸਦੇ ਬੋਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਜਾ ਗੂੰਜੇ ਹਨ ਜਿੱਥੇ ਕਿ ਗਾਇਕ ਦਰਸ਼ਨ ਖੇਲਾ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਇੱਥੇ ਕਿਸੇ ਸਮਾਗਮ ਦੇ ਸਿਲਸਿਲੇ ਵਿੱਚ ਆਏ ਪੰਜਾਬੀ ਗਾਇਕ ਦਰਸ਼ਨ ਖੇਲਾ ਨੇ ਆਖਿਆ ਕਿ ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੁਆਰਾ ਗਾਏ ਗੀਤ ‘ਕਾਮਾਗਾਟਾ ਮਾਰੂ ਲਈ ਮੰਗ ਲਈ ਪਾਰਲੀਮੈਂਟ ‘ਚ ਮੁਆਫੀ’ ਨੂੰ ਲੋਕਾਂ ਵੱਲੋਂ ਏਨਾਂ ਹੁੰਗਾਰਾ ਮਿਲਿਆ ਕਿ ਸੁਹਿਰਦ ਪੰਜਾਬੀਆਂ ਦੇ ਸਹਿਯੋਗ ਨਾਲ ਇਸ ਗੀਤ ਦੀ ਗੱਲ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਹੋਈ ਅਤੇ ਜਿਸ ਬਦਲੇ ਉਸ ਨੂੰ ਇੱਕ ਵੱਡਾ ਸਨਮਾਨ ਮਿਲਿਆ ਹੈ ਜਿਸ ਲਈ ਸਾਰਾ ਪੰਜਾਬੀ ਭਾਈਚਾਰਾ ਵਧਾਈ ਦਾ ਹੱਕਦਾਰ ਹੈ ਦਿਰਸ਼ਨ ਖੇਲਾ ਨੇ ਦੱਸਿਆ ਕਿ ਜੀ ਐਚ ਜੀ ਖਾਲਸਾ ਕਾਲਜ਼ ਗੁਰੂਸਰ ਸੁਧਾਰ (ਲੁਧਿਆਣਾ) ਦੇ ਪ੍ਰੋ. ਸੰਗੀਤਕਾਰ ਸੁਨਿਲ ਸੁਧਾਰ ਦਾ ਸੰਗੀਤਬੱਧ ਕੀਤਾ ਇਹ ਗੀਤ ਸੁਖਪਾਲ ਪਰਮਾਰ ਦਾ ਲਿਖਿਆ ਹੈ ਅਤੇ ਨਿਰਮਾਤਾ ਹਨ ਜਗਪ੍ਰੀਤ ਸ਼ੇਰਗਿੱਲ।
ਇਸ ਮੌਕੇ ਐਮ ਪੀ ਸ੍ਰ. ਦਰਸ਼ਨ ਕੰਗ, ਅਵਿਨਾਸ਼ ਖੰਗੂੜਾ ਅਤੇ ਬਰ੍ਹਮਲੁੱਡੂ ਆਦਿ ਵੀ ਮੌਕੇ ਤੇ ਮੌਜੂਦ ਸਨ। ਦਰਸ਼ਨ ਖੇਲਾ ਵੱਲੋਂ ਆਪਣੇ ਗੀਤ ਦੀ ਇੱਕ ਸੀ ਡੀ ਵੀ ਪ੍ਰਧਾਨ ਮੰਤਰੀ ਨੂੰ ਸੌਪੀ ਜਿਸ ਦੌਰਾਨ  ਦਰਸ਼ਨ ਖੇਲਾ ਦੇ ਦੱਸਣ ਅਨੁਸਾਰ ਉਸਨੇ ਲੱਚਰ ਅਤੇ ਰਿਸ਼ਤਿਆਂ ਨੂੰ ਬਦਨਾਮ ਕਰਨ ਵਾਲੇ ਗੀਤਾਂ ਤੋਂ ਹਮੇਸ਼ਾਂ ਹੀ ਦੂਰੀ ਰੱਖੀ ਹੈ। ਹਥਿਆਰਾਂ ਦੀ ਗੱਲ ਕਰਨ ਵਾਲੇ ਗਾਇਕਾਂ ਅਤੇ ਗੀਤਕਾਰਾਂ ਬਾਰੇ ਉਸਨੇ ਆਖਿਆ ਕਿ ਨਿਰਸੰਦੇਹ ਅਜਿਹੇ ਗੀਤ-ਸੰਗੀਤ ਉੱਤੇ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ।

RELATED ARTICLES
POPULAR POSTS