ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ 20 ਮਈ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਾਰਜਕਾਰਨੀ ਦੇ ਨਵੇਂ ਮੈਂਬਰਾਂ ਦੇਵ ਸੂਦ ਅਤੇ ਪਰੀਤਮ ਸਿੰਘ ਸਰਾਂ ਨੁੰ ਮੀਟਿੰਗ ਵਿੱਚ ਐਗਜੈਕਟਿਵ ਮੈਂਬਰਾਂ ਦੇ ਤੌਰ ‘ਤੇ ਪਹਿਲੀ ਵਾਰ ਸ਼ਾਮਲ ਹੋਣ ‘ਤੇ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਐਸੋਸੀਏਸਨ ਦੀ ਮਾਲੀ ਹਾਲਤ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਅਗਲੇ ਦਿਨਾਂ ਵਿੱਚ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾ ਰਹੇ ਸਾਲਾਨਾ ਸਮਾਗਮ ‘ਤੇ ਆਉਣ ਵਾਲੇ ਅਨੁਮਾਨਤ ਖਰਚੇ ਸਬੰਧੀ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਬਹੁਤੇ ਮੈਬਰਾਂ ਦੇ ਵਿਚਾਰ ਮੁਤਾਬਕ ਇਸ ਵਾਰ ਪਹਿਲਾਂ ਨਾਲੋਂ ਵੀ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੈ ਇਸ ਲਈ ਪਿਛਲੇ ਸਾਲ ਨਾਲੋਂ ਵਧੇਰੇ ਪ੍ਰਬੰਧ ਕੀਤਾ ਜਾਵੇ। ਯਾਦ ਰਹੇ ਪਿਛਲੇ ਸਾਲ ਅਨੁਮਾਨ ਤੋਂ ਵੱਧ ਇਕੱਠ ਹੋਣ ਕਾਰਣ ਬਹੁਤ ਸਾਰੇ ਲੋਕਾਂ ਨੂੰ ਖੜ੍ਹੇ ਹੋ ਕੇ ਇਸ ਅਤੀ ਦਿਲਚਸਪ ਪ੍ਰੋਗਰਾਮ ਨੂੰ ਦੇਖਣਾ ਪਿਆ ਸੀ। ਸਾਲਾਨਾ ਪ੍ਰੋਗਰਾਮ ਦੇ ਪ੍ਰਬੰਧ ਲਈ ਬਣਾਈਆਂ ਜਾ ਰਹੀਆਂ ਵੱਖ ਵੱਖ ਕਮੇਟੀਆਂ ਲਈ ਨਾਵਾਂ ਦੀ ਚਰਚਾ ਕੀਤੀ ਗਈ। ਇਹਨਾਂ ਕਮੇਟੀਆਂ ਲਈ ਵਿਚਾਰ ਕੀਤੇ ਨਾਵਾਂ ਨੂੰ ਅੰਤਿਮ ਰੂਪ ਅਗਲੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਦਿੱਤਾ ਜਾਵੇਗਾ। ਜਨਰਲ ਬਾਡੀ ਦੀ ਅਗਲੀ ਮੀਟਿੰਗ 14 ਜੂਨ ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ 50- ਸੰਨੀ ਮੀਡੋ/ ਪੀਟਰ-ਰਾਬਰਟਸਨ( ਕਾਰਨਰ) ਤੇ ਪਿਛਲੀ ਮੀਟਿੰਗ ਵਾਲੀ ਥਾਂ ‘ਤੇ ਹੀ ਕਮਰਾ ਨੰਬਰ 108 ਵਿੱਚ ਹੋਵੇਗੀ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331 ਜਾਂ ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …