ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਿਚ ਹੋਈ ਟਾਊਨ ਹਾਲ ਮੀਟਿੰਗ ਵਿੱਚ 200 ਤੋਂ ਵੱਧ ਨਿਵਾਸੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਬਰੈਂਪਟਨ ਨਿਵਾਸੀਆਂ ਨੇ ਆਪਣੀਆਂ ਦੱਸੀਆਂ। ਰਾਜਨੀਤਕ ਆਗੂਆਂ ਨੇ ਲੋਕਾਂ ਨੂੰ ਉਨ੍ਹਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਕੌਂਸਲਰ ਪੌਲ ਵਿਸੇਂਟ, ਹਰਕੀਰਤ ਸਿੰਘ, ਪੈਟ ਫੋਰਟਿਨੀ, ਗੁਰਪ੍ਰੀਤ ਢਿੱਲੋਂ, ਚਾਰਮੈਨੀ ਵਿਲੀਅਮਜ਼, ਐੱਮਪੀਪੀ ਸਾਰਾ ਸਿੰਘ ਅਤੇ ਐੱਮਪੀਪੀ ਦੀਪਕ ਆਨੰਦ ਤੋਂ ਇਲਾਵਾ ਪੀਲ ਪੁਲਿਸ ਬੋਰਡ ਦੇ ਉਪ ਮੁਖੀ ਰੌਨ ਚੱਠਾ ਵੀ ਮੌਜੂਦ ਸਨ। ਰਾਜਨੇਤਾਵਾਂ ਨੇ ਆਪਣੇ ਭਾਸ਼ਨਾਂ ਵਿੱਚ ਲੋਕਾਂ ਵੱਲੋਂ ਉਠਾਏ ਮੁੱਦਿਆਂ ਨੂੰ ਤਰਜੀਹੀ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਜਨਤਕ ਬੁਲਾਰੇ ਸੁਖਜੋਤ ਨਾਰੋ, ਐਡਲੀ ਮੈਕੈਂਜ਼ੀ, ਬਰੂਸ ਮਾਰਸ਼ਲ, ਸੁਖਵਿੰਦਰ ਸਾਮਰਾ, ਕੁਲਵਿੰਦਰ ਛੀਨਾ, ਪਰਮਜੀਤ ਬਿਰਦੀ ਅਤੇ ਅਜ਼ਾਦ ਗੋਇਟ ਨੇ ਜ਼ੋਰ ਸ਼ੋਰ ਨਾਲ ਨਿਵਾਸੀਆਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ।
ਜਨਤਕ ਬੁਲਾਰਿਆਂ ਨੇ ਕਿਹਾ ਕਿ ਬਰੈਂਪਟਨ ਆਵਾਜਾਈ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਪੱਖੋਂ ਬਹੁਤ ਪਿੱਛੇ ਹੈ। ਜੇਕਰ ਇਹ ਗਤੀ ਜਾਰੀ ਰਹੀ ਤਾਂ ਅਸੀਂ ਹੋਰ ਵੀ ਪਿੱਛੇ ਰਹਿ ਜਾਵਾਂਗੇ।
ਉਨ੍ਹਾਂ ਕਿਹਾ ਕਿ ਬਰੈਂਪਟਨ ਵਾਸੀ ਮਿਊਂਸਪਲ, ਪ੍ਰਾਂਤਕ ਅਤੇ ਸੰਘੀ ਸਰਕਾਰਾਂ ਤੋਂ ਨਿਰਪੱਖ ਵਿਵਹਾਰ ਚਾਹੁੰਦੇ ਹਨ। ਉਹ ਬਰੈਂਪਟਨ ਨੂੰ ਬਿਹਤਰੀਨ ਸ਼ਹਿਰ ਬਣਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਰਾਜਨੇਤਾਵਾਂ ਨੂੰ ਕਾਰਜ ਯੋਜਨਾਵਾਂ ਦੇਣ ਲਈ ਕਿਹਾ।
ਟਾਊਨ ਹਾਲ ਮੀਟਿੰਗ ‘ਚ ਬਰੈਂਪਟਨ ਨਿਵਾਸੀਆਂ ਨੂੰ ਮਿਲਿਆ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
RELATED ARTICLES

