ਟੋਰਾਂਟੋ/ਬਿਉਰੋ ਨਿਉਜ਼ : ਹਾਲ ਹੀ ਵਿਚ ਹੋਏ ਜਸਟਿਸ ਲੰਚਨ ਵਿਚ ਬੋਲਦਿਆਂ ਟੋਰਾਂਟੋ ਪੁਲਿਸ ਚੀਫ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਚਾਨਣ ਪਾਇਆ।ਚੀਫ ਨੇ ਦੱਸਿਆ ਕਿ ਪੁਲਿਸ ਦੇ ਕੌਮਿਨੀਕੇਸ਼ਨ ਸੈਂਟਰ ਨੂੰ ਸਾਲ 1917 ਵਿਚ 5 ਲੱਖ ਤੋਂ ਵੱਧ ਟੈਲੀਫੋਨ ਆਏ। ਲੱਗ ਭੱਗ ਹਰ ਰੋਜ਼ 1700 ਤੋਂ ਵੱਧ ਕਾਲਾਂ ਪੁਲਿਸ ਨੇ ਅਟੈਂਡ ਕੀਤੀਆਂ। ਪੁਲਿਸ ਵਲੋਂ ਪਿਛਲੇ ਸਾਲ ਲੋਕਾਂ ਕੋਲੋਂ 400 ਤੋਂ ਵੱਧ ਹਥਿਆਰ ਬਰਾਮਦ ਕੀਤੇ ਅਤੇ ਹੈਲਥ ਐਮਰਜੈਂਸੀ ਸੰਬੰਧਿਤ 5000 ਤੋਂ ਵੱਧ ਲੋਕਾਂ ਨੇ ਪੁਲਿਸ ਨੂੰ ਫੋਨ ਕੀਤੇ। ਕਰਾਈਮ ਪਰਵੈਸ਼ਨ ਅਫਸਰਾਂ ਨੇ 8000 ਲੋਕਾਂ ਨੂੰ ਟਰੇਨਿੰਗ ਦਿੱਤੀ ਜਿਨ੍ਹਾਂ ਵਿਚ ਵਿਦਿਆਰਥੀ ਵੀ ਸਾਮਿਲ ਹਨ ।ਟਰੈਫਿਕ ਪੁਲਿਸ ਅਫਸਰਾਂ ਨੇ ਹਾਈਵੇ ਉਪਰ 1 ਲੱਖ ਦੇ ਲਗਭਗ ਟਿਕਟਾਂ ਦਿਤੀਆਂ ਤਾਂ ਜੋ ਟੋਰਾਂਟੋ ਦੀਆਂ ਸੜਕਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ।ਐਲ ਜੀ ਬੀ ਟੀ ਕਿਉ ਜਾਨਿ ਕਿ ਸੇਫ ਪਲੇਸ ਪ੍ਰੋਗਰਾਮ ਤਹਿਤ ਸਮਲਿੰਗ ਸੰਬੰਧ ਨਾਗਰਿਕਾਂ ਦੀ ਸੁਰੱਖਿਆ ਲਈ ਲੋਕ ਭਾਈਚਾਰੇ ਵਿਚ ਸੁਰੱਖਿਅਤ ਰਿਹਾਇਸ਼ੀ ਜਗ੍ਹਾ ਲੱਭੀਆਂ ਗਈਆਂ । ਟੋਰਾਂਟੋ ਵਿਚ ਵਾਪਰ ਰਹੇ ਹਾਦਸਿਆਂ ਦੀ ਜਾਂਚ ਪੜਤਾਲ ਕਰਨ ਲਈ ਨਵੇਂ ਮੋਬਾਈਲ ਕਮਾਂਡ ਸੈਂਟਰ ਬਣਾਏ ਤਾਂ ਜੋ ਆਧੁਨਿਕ ਟੈਕਨਾਲੋਜੀ ਵਰਤਕੇ ਵਾਪਰ ਰਹੀਆਂ ਅਪਰਾਧੀ ਘਟਨਾਵਾਂ ਦੀ ਜਾਂਚ ਪੜਤਾਲ ਆਸਾਨੀ ਨਾਲ ਹੋ ਸਕੇ।ਕੈਮਰਾ ਯੁਕਤ ਛੋਟੇ ਹੈਲੀਕਾਪਟਰ ਜਾਨੀ ਕਿ ਡਰੋਨ ਦੀ ਤਾਦਾਤ ਵਧਾਈ ਗਈ ਤਾਂ ਜੋ ਅਪਰਾਧੀ ਘਟਨਾਵਾਂ ਦੀ ਜਾਂਚ ਪੜਤਾਲ ਅਸਮਾਨ ਵਿਚੋਂ ਹੋ ਸਕੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …