ਬਰੈਂਪਟਨ : ਇਕੱਲੀਆਂ ਡਿਗਰੀਆਂ ਲੈ ਕੇ ਜਾਂ ਉੱਚ ਵਿੱਦਿਆ ਪ੍ਰਾਪਤ ਕਰ ਕੇ ਹੀ ਜ਼ਿੰਦਗੀ ਨੂੰ ਜੀਵੀਆ ਨਹੀ ਜਾ ਸਕਦਾ ਇਸ ਲਈ ਜੀਵਨ ਜਾਂਚ ਆਉਣਾ ਵੀ ਜ਼ਰੂਰੀ ਹੈ, ਸਮਾਜਿਕ ਵਰਤਾਰਾ ਵੀ ਆਉਣਾ ਚਾਹੀਦਾ ਹੈ ਅਤੇ ਮਨੁੱਖ ਦੁਆਰਾ ਦੂਸਰੇ ਮਨੁੱਖ ਨੂੰ ਸਲੀਕੇ ਨਾਲ ਮਿਲਣਾ ਅਤੇ ਅਪਣੱਤ ਭਰਿਆ ਵਤੀਰਾ ਰੱਖਣਾ ਹੀ ਜੀਵਨ ਜਾਂਚ ਦਾ ਦੂਜਾ ਪਹਿਲੂ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਡਿਪਾਰਟਮੈਂਟ ਦੇ ਮੁਖੀ ਡਾ. ਨਰੇਸ਼ਪਾਲ ਸਿੰਘ ਸੈਣੀ ਨੇ ਕੀਤਾ ਜੋ ਕਿ ਇੱਥੇ ਆਪਣੇ ਨਿੱਜੀ ਦੌਰੇ ਤੇ ਆਏ ਹੋਏ ਹਨ ਅਤੇ ਇੱਥੇ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੇ ਡਾ.ਨਰੇਸ਼ਪਾਲ ਸਿੰਘ ਸੈਣੀ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਐਸੋਸ਼ੀਏਸ਼ਨ ਟੋਰਾਂਟੋਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਜਿੱਥੇ ਬੋਲਦਿਆਂ ਡਾ. ਸੈਣੀ ਨੇ ਆਖਿਆ ਕਿ ਅੱਜ ਦੀ ਤੇਜ਼ ਤਰਾਰ, ਪਦਾਰਥਵਾਦੀ ਅਤੇ ਇੰਟਰਨੈੱਟ ਦੇ ਯੁੱਗ ਵਾਲੀ ਜ਼ਿੰਦਗੀ ਨੇ ਪ੍ਰੀਵਾਰਕ ਅਤੇ ਭਾਈਚਾਰਕ ਤੰਦਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ ਹੈ ਅਤੇ ਰਿਸ਼ਤਿਆਂ ਦੀ ਅਹਿਮੀਅਤ ਕਿਤੇ ਦੂਰ ਗਵਾਚ ਗਈ ਹੈ ਤੇ ਆਓ ਰਲ ਕੇ ਹੰਭਲਾ ਮਾਰੀਏ ਰਿਸ਼ਤਿਆਂ ਦਾ ਸਤਿਕਾਰ ਕਰੀਏ ਅਤੇ ਰਲ ਮਿਲ ਕੇ ਬੈਠਣ ਦੇ ਜ਼ਰੀਏ ਬਣਾਈਏ ਅਤੇ ਖੁਦ ਵੀ ਬਣੀਏ। ਉਹਨਾਂ ਆਖਿਆ ਕਿ ਬੱਚਿਆਂ ਅਤੇ ਮਾਪਿਆਂ ਵਿਚਕਾਰ ਵਧ ਰਹੀਆਂ ਦੂਰੀਆਂ ਕਾਰਨ ਹੀ ਨੌਜਵਾਨ ਨਸ਼ਿਆਂ ਦੇ ਰਾਹ ਪੈ ਕੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ।ਇਸ ਮੌਕੇ ਡਾ. ਅਮਨਪ੍ਰੀਤ ਸਿੰਘ ਬੈਂਸ, ਡਾ.ਨਵਪ੍ਰੀਤ ਸਿੰਘ ਭਾਟੀਆ, ਡਾ. ਜ਼ਿੰਦ ਧਾਲੀਵਾਲ ਆਦਿ ਵੀ ਮੌਜੂਦ ਸਨ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …