-11.5 C
Toronto
Friday, January 30, 2026
spot_img
Homeਕੈਨੇਡਾਸਾਡੀ ਵੈਕਸੀਨ ਦੀ ਬੂਸਟਰ ਡੋਜ਼ ਨਾਲ ਮਿਲੇਗੀ ਓਮੀਕਰੋਨ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ :...

ਸਾਡੀ ਵੈਕਸੀਨ ਦੀ ਬੂਸਟਰ ਡੋਜ਼ ਨਾਲ ਮਿਲੇਗੀ ਓਮੀਕਰੋਨ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ : ਫਾਈਜ਼ਰ

ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਬਾਇਓਐਨਟੈਕ ਦਾ ਕਹਿਣਾ ਹੈ ਕਿ ਉਸ ਦੇ ਕੋਵਿਡ-19 ਬੂਸਟਰ ਸ਼ੌਟ ਨਾਲ ਓਮੀਕਰੋਨ ਵੇਰੀਐਂਟ ਖਿਲਾਫ ਮਜ਼ਬੂਤ ਪ੍ਰੋਟੈਕਸ਼ਨ ਹਾਸਲ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਮੁੱਢਲੇ ਲੈਬ ਟੈਸਟ ਤੋਂ ਇਹ ਸਿੱਧ ਹੋਇਆ ਹੈ ਕਿ ਉਨਾਂ ਦੀ ਵੈਕਸੀਨ ਦੀ ਤੀਜੀ ਡੋਜ਼ ਨਾਲ ਇਸ ਨਵੇਂ ਵੇਰੀਐਂਟ ਖਿਲਾਫ ਐਂਟੀਬਾਡੀਜ਼ ਨਿਊਟ੍ਰਲਾਈਜ਼ ਹੋ ਜਾਣਗੀਆਂ। ਇਸ ਤੋਂ ਪਹਿਲਾਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਦੋ ਡੋਜ਼ਾਂ ਨਾਲ ਕੋਵਿਡ-19 ਦੇ ਅਸਲ ਸਟਰੇਨ ਤੇ ਹੋਰ ਵੇਰੀਐਂਟਸ ਖਿਲਾਫ ਪ੍ਰੋਟੈਕਸ਼ਨ ਹਾਸਲ ਹੁੰਦੀ ਸੀ। ਫਾਈਜ਼ਰ ਦੇ ਸੀਈਓ ਐਲਬਰਟ ਬੁਰਲਾ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਭਾਵੇਂ ਵੈਕਸੀਨ ਦੀਆਂ ਪਹਿਲੀਆਂ ਦੋ ਡੋਜ਼ਾਂ ਵੀ ਓਮੀਕਰੋਨ ਸਟਰੇਨ ਨਾਲ ਲੜਨ ਲਈ ਕਾਫੀ ਹਨ ਪਰ ਮੁੱਢਲੇ ਡਾਟਾ ਤੋਂ ਪਤਾ ਲੱਗਿਆ ਹੈ ਕਿ ਤੀਜੀ ਡੋਜ਼ ਇਸ ਪ੍ਰੋਟੈਕਸ਼ਨ ਨੂੰ ਵਧਾ ਦੇਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਬੂਸਟਰ ਸ਼ੌਟ ਨਾਲ ਹਿਫਾਜ਼ਤ 25 ਗੁਣਾਂ ਵੱਧ ਜਾਵੇਗੀ। ਜ਼ਿਕਰਯੋਗ ਹੈ ਕਿ ਫਾਈਜ਼ਰ-ਬਾਇਓਐਨਟੈਕ ਓਮਾਈਕ੍ਰੌਨ ਵੇਰੀਐਂਟ ਦੇ ਸਬੰਧ ਵਿੱਚ ਖਾਸ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ।

RELATED ARTICLES
POPULAR POSTS