Breaking News
Home / ਕੈਨੇਡਾ / ਟੋਰਾਂਟੋ ਦੇ 5 ਹੋਰ ਸਕੂਲਾਂ ਵਿੱਚ ਐਲਾਨੀ ਗਈ ਕੋਵਿਡ-19 ਆਊਟਬ੍ਰੇਕ

ਟੋਰਾਂਟੋ ਦੇ 5 ਹੋਰ ਸਕੂਲਾਂ ਵਿੱਚ ਐਲਾਨੀ ਗਈ ਕੋਵਿਡ-19 ਆਊਟਬ੍ਰੇਕ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਪੰਜ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੀ ਗਈ ਹੈ। ਇਹ ਜਾਣਕਾਰੀ ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ। ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਗਏ ਮੈਸੇਜ ਵਿੱਚ ਅਧਿਕਾਰੀਆਂ ਨੇ ਆਖਿਆ ਕਿ ਦੋ ਜਾਂ ਇਸ ਤੋਂ ਵੱਧ ਇਨਫੈਕਸ਼ਨ ਲੇਨਰ ਜੂਨੀਅਰ ਮਿਡਲ ਸਕੂਲ, ਰੌਜਥੌਰਨ ਜੂਨੀਅਰ ਸਕੂਲ, ਸੈਨੇਕਾ ਹਿੱਲ ਪ੍ਰਾਈਵੇਟ ਸਕੂਲ, ਸੇਂਟ ਡੀਮੈਟਰੀਅਸ ਕੈਥੋਲਿਕ ਸਕੂਲ ਤੇ ਕੌਸਬਰਨ ਮਿਡਲ ਸਕੂਲ ਵਿੱਚ ਪਾਈਆਂ ਗਈਆਂ ਹਨ। ਟੋਰਾਂਟੋ ਪਬਲਿਕ ਹੈਲਥ ਵੱਲੋਂ ਇਨ੍ਹਾਂ ਮਾਮਲਿਆਂ ਬਾਰੇ ਥੋੜ੍ਹੀ ਬਹੁਤ ਹੋਰ ਜਾਣਕਾਰੀ ਦਿੱਤੀ ਗਈ ਤੇ ਆਖਿਆ ਗਿਆ ਕਿ ਉਨ੍ਹਾਂ ਦੀ ਧਿਆਨ ਨਾਲ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਦੇ ਨੇੜਲੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਸੈਲਫ ਆਈਸੋਲੇਸ਼ਨ ਦੀ ਤੇ ਕੋਵਿਡ-19 ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇੱਕਲੇ ਇਸ ਹਫਤੇ ਹੀ ਟੋਰਾਂਟੋ ਦੇ 13 ਸਕੂਲਾਂ ਵਿੱਚ ਆਊਟਬ੍ਰੇਕ ਐਲਾਨ ਦਿੱਤੀ ਗਈ। ਸਿਟੀ ਦੀ ਵੈੱਬਸਾਈਟ ਮੁਤਾਬਕ ਸਿਟੀ ਵਿੱਚ ਘੱਟੋ ਘੱਟ 36 ਆਊਟਬ੍ਰੇਕਸ ਐਲਾਨੀਆਂ ਜਾ ਚੁੱਕੀਆਂ ਹਨ।

 

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …