ਭਾਰਤ ਸਮੇਤ ਦੁਨੀਆ ਭਰ ’ਚ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਈਕਰੋਸਾਫਟ ਕਾਰਪ ਦੀ ਕਲਾਊਡ ਸਰਵਿਸਿਜ਼ ’ਚ ਤਕਨੀਕੀ ਸਮੱਸਿਆ ਦੇ ਚਲਦਿਆਂ ਅੱਜ ਸ਼ੁੱਕਰਵਾਰ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਵੱਡੇ ਪੱਧਰ ’ਤੇ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਕੁੱਝ ਉਡਾਣਾਂ ਨੂੰ ਰੱਦ ਕਰਨਾ ਪਿਆ ਜਦਕਿ ਕੁੱਝ ਉਡਾਣਾਂ ਸਮੇਂ ਤੋਂ ਲੇਟ ਹੋ ਗਈਆਂ। ਮਾਈਕਰੋਸਾਫਟ ਨੇ ਕਿਹਾ ਕਿ ਅਸੀਂ ਸਮੱਸਿਆ ਤੋਂ ਜਾਣੂ ਹੋ ਗਏ ਹਾਂ ਅਤੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਜੁਟ ਗਏ ਹਾਂ ਅਤੇ ਇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਅਕਾਸਾ ਏਅਰਲਾਈਨਜ਼ ਨੇ ਦੱਸਿਆ ਕਿ ਉਸ ਦੀਆਂ ਕੁੱਝ ਆਨਲਾਈਨ ਸਰਵਿਸਿਜ਼ ਮੁੰਬਈ ਅਤੇ ਦਿੱਲੀ ਏਅਰਪੋਰਟ ’ਤੇ ਅਸਥਾਈ ਰੂਪ ’ਚ ਅਨਉਪਲਬਧ ਰਹਿਣਗੀਆਂ। ਜਦਕਿ ਬੁਕਿੰਗ, ਚੈਕਇਨ ਸਮੇਤ ਸਾਡੀਆਂ ਕੁੱਝ ਆਨਲਾਈਨ ਸੇਵਾਵਾਂ ਵੀ ਅਸਥਾਈ ਰੂਪ ਵਿਚ ਅਨਉਪਲਬਧ ਰਹਿਣਗੀਆਂ। ਇਸੇ ਤਰ੍ਹਾਂ ਸਪਾਈਸ ਜੈਟ, ਅਮਰੀਕਾ ਦੀ ਅਲਟਰਾ ਲੋ ਕਾਸਟ ਏਅਰਲਾਈਨਜ਼ ਫਰੰਟੀਅਰ ਅਤੇ ਭਾਰਤ ਦੀ ਏਅਰ ਇੰਡੀਆ ਐਕਸਪ੍ਰੈਸ ਨੂੰ ਵੀ ਇਸ ਸਮੱਸਿਆ ਦੇ ਨਾਲ ਜੂਝਣਾ ਪਿਆ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …