Breaking News
Home / ਕੈਨੇਡਾ / Front / ਭਾਜਪਾ ਆਗੂ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਚੁੱਕੇ ਸਵਾਲ

ਭਾਜਪਾ ਆਗੂ ਤੀਕਸ਼ਣ ਸੂਦ ਨੇ ਹੁਸ਼ਿਆਰਪੁਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਚੁੱਕੇ ਸਵਾਲ


ਕਿਹਾ : ਨਜਾਇਜ਼ ਮਾਈਨਿੰਗ ਕਾਰਨ ਬਰਸਾਤੀ ਪਾਣੀ ਪਿੰਡਾਂ ’ਚ ਹੋ ਸਕਦਾ ਹੈ ਦਾਖਲ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨੇ ਹੁਸ਼ਿਆਰਪੁਰ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਬਰਸਾਤ ਦੇ ਮੌਸਮ ’ਚ ਮਾਈਨਿੰਗ ਦਾ ਕੰਮ ਰੋਕ ਦਿੱਤਾ ਜਾਂਦਾ ਹੈ। ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਸੀ ਗੁਲਾਮ ਹੁਸੈਨ ਪਿੰਡ ਨਾਲ ਲਗਦੇ ਭੰਗੀ ਚੋਅ ’ਚ ਨਾਜਾਇਜ਼ ਮਾਈਨਿੰਗ ਦਾ ਕੰਮ 12 ਮਹੀਨੇ ਚਲਦਾ ਰਹਿੰਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਨਾਜਾਇਜ਼ ਮਾਈਨਿੰਗ ਦੇ ਚਲਦਿਆਂ ਚੋਅ ਦਾ ਪਾਣੀ ਪਿੰਡਾਂ ਵਿਚ ਦਾਖਲ ਹੋ ਸਕਦਾ ਹੈ ਅਤੇ ਨੇੜਲੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦਾ ਧੰਦਾ ਕਰਨ ਵਾਲੇ ਬੜੀ ਹੁਸ਼ਿਆਰੀ ਦੇ ਨਾਲ ਇਸ ਕਾਲੇ ਕਾਰਨਾਮੇ ਨੂੰ ਰਾਤ ਦੇ ਹਨੇਰੇ ਵਿਚ ਅੰਜ਼ਾਮ ਦਿੰਦੇ ਹਨ। ਤੀਕਸ਼ਣ ਸੂਦ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਪੰਜਾਬ ਦੀ ਰਾਜਨੀਤੀ ਦਾ ਵੱਡਾ ਮੁੱਦਾ ਹੈ ਅਤੇ ਬਹੁਤ ਸਾਰੇ ਰਾਜਨੀਤਿਕ ਘਰਾਣੇ ਇਸ ਤੋਂ ਲਾਭ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ’ਤੇ ਨਾਜਾਇਜ਼ ਮਾਈਨਿੰਗ ਦੇ ਆਰੋਪ ਲਗਾ ਕੇ ਸੱਤਾ ਹਾਸਲ ਕੀਤੀ ਸੀ। ਪਰ ਨਾਜਾਇਜ਼ ਮਾਈਨਿੰਗ ਅੱਜ ਵੀ ਉਸੇ ਰਫ਼ਤਾਰ ਨਾਲ ਜਾਰੀ ਹੈ।

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …