7.1 C
Toronto
Wednesday, November 12, 2025
spot_img
Homeਹਫ਼ਤਾਵਾਰੀ ਫੇਰੀਯਮੁਨਾ ਵਿੱਚ ਕਿਸ਼ਤੀ ਡੁੱਬੀ 20 ਦੀ ਮੌਤ

ਯਮੁਨਾ ਵਿੱਚ ਕਿਸ਼ਤੀ ਡੁੱਬੀ 20 ਦੀ ਮੌਤ

ਬਾਗਪਤ/ਬਿਊਰੋ ਨਿਊਜ਼ ਪੱਛਮੀ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਯਮੁਨਾ ਦਰਿਆ ‘ਚ ਸਮਰੱਥਾ ਤੋਂ ਵੱਧ ਭਰੀ ਹੋਈ ਕਿਸ਼ਤੀ ਡੁੱਬ ਜਾਣ ਕਾਰਨ 20 ਵਿਅਕਤੀ ਮਾਰੇ ਗਏ ਤੇ ਕਈ ਹੋਰ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਭਵਾਨੀ ਸਿੰਘ ਮੁਤਾਬਕ ਕਿਸ਼ਤੀ ਵਿੱਚ 60 ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਕਿ 15 ਵਿਅਕਤੀਆਂ ਨੂੰ ਬਚਾ ਲਿਆ ਗਿਆ ਤੇ 20 ਹੋਰ ਤੈਰ ਕੇ ਬਾਹਰ ਆ ਗਏ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਜ਼ਿਲ੍ਹੇ ਦੇ ਪਿੰਡ ਕਾਥਾ ਨੇੜੇ ਵਾਪਰੀ। ਭਵਾਨੀ ਸਿੰਘ ਨੇ ਕਿਹਾ, ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਮੁਸਾਫ਼ਰ ਸਵਾਰ ਸਨ। ਮੁਸਾਫ਼ਰਾਂ ਵਿੱਚ ਬਹੁਤੀਆਂ ਔਰਤਾਂ ਸਨ। ਜਿਉਂ ਹੀ ਕਿਸ਼ਤੀ ਦਰਿਆ ਦੇ ਵਿਚਕਾਰਲੀ ਤੇਜ਼ ਧਾਰਾ ਵਿੱਚ ਅੱਪੜੀ, ਇਹ ਡੁੱਬ ਗਈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਮੁਕਾਮੀ ਲੋਕਾਂ ਵਿੱਚ ਗੁੱਸਾ ਫੈਲ ਗਿਆ ਤੇ ਉਹ ਅਗਜ਼ਨੀ ‘ਤੇ ਉਤਾਰੂ ਹੋ ਗਏ। ਉਨ੍ਹਾਂ ਦੋ ਵਾਹਨਾਂ ਨੂੰ ਸਾੜ ਦਿੱਤਾ। ਉਨ੍ਹਾਂ ਕਿਹਾ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਇਕ ਟਵੀਟ ਰਾਹੀਂ ਹਦਾਇਤਾਂ ਦਿੱਤੀਆਂ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਰਾਹਤ ਵਜੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦੋ-ਦੋ ਲੱਖ ਰੁਪਏ ਦਿੱਤੇ ਜਾਣ।

RELATED ARTICLES
POPULAR POSTS