Breaking News
Home / ਭਾਰਤ / ਰਾਠੌਰ ਨਵੇਂ ਸੂਚਨਾ ਪ੍ਰਸਾਰਣ ਮੰਤਰੀ ਬਣੇ, ਪਿਊਸ਼ ਗੋਇਲ ਸੰਭਾਲਣਗੇ ਵਿੱਤ ਮੰਤਰਾਲਾ

ਰਾਠੌਰ ਨਵੇਂ ਸੂਚਨਾ ਪ੍ਰਸਾਰਣ ਮੰਤਰੀ ਬਣੇ, ਪਿਊਸ਼ ਗੋਇਲ ਸੰਭਾਲਣਗੇ ਵਿੱਤ ਮੰਤਰਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮ੍ਰਿਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਵਾਪਸ ਲੈਂਦਿਆਂ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਸੌਂਪ ਦਿੱਤਾ ਹੈ। ਇਸ ਤੋਂ ਇਲਾਵਾ ਕੈਬਨਿਟ ਵਿੱਚ ਕੀਤੇ ਗਏ ਫੇਰਬਦਲ ਤਹਿਤ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਧੀਕ ਚਾਰਜ ਦਿੱਤਾ ਗਿਆ ਹੈ। ਇਰਾਨੀ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿਚਲਾ ਲਗਪਗ ਇਕ ਸਾਲ ਦਾ ਸੇਵਾਕਾਲ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਦੇ ਡਿਪਟੀ ਰਹੇ ਰਾਜਵਰਧਨ ਸਿੰਘ ਰਾਠੌਰ ਜਿਨ੍ਹਾਂ ਨੂੰ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਸੀ ਨਵੇਂ ਸੂਚਨਾ ਤੇ ਪ੍ਰਸਾਰਣ ਮੰਤਰੀ ਹੋਣਗੇ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਐਸਐਸ ਆਹਲੂਵਾਲੀਆ ਤੋਂ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਦਾ ਰਾਜ ਮੰਤਰੀ ਵੱਜੋਂ ਮਹਿਕਮਾ ਲੈਕੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਲਫੌਂਸ ਕਨਾਂਤਨਮ ਤੋਂ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਲੈ ਲਿਆ ਹੈ ਅਤੇ ਉਹ ਟੂਰਿਜ਼ਮ ਮਹਿਕਮੇ ਦੇ ਰਾਜ ਮੰਤਰੀ ਬਣੇ ਰਹਿਣਗੇ।

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …