ਦਿੱਲੀ ਦੀ ਅਦਾਲਤ ਨੇ ਐਨਆਈਏ ਨੂੰ ਸੈਂਪਲ ਲੈਣ ਦੀ ਦਿੱਤੀ ਆਗਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੁਹੱਵਰ ਰਾਣਾ ਦੇ ਵੋਆਇਸ ਅਤੇ ਹੈਂਡ ਰਾਈਟਿੰਗ ਸੈਂਪਲ ਲੈਣ ਦੀ ਆਗਿਆ ਦੇ ਦਿੱਤੀ ਹੈ। ਐਨਆਈਏ ਸਪੈਸ਼ਲ ਕੋਰਟ ਦੇ ਜੱਜ ਚੰਦਰਜੀਤ ਸਿੰਘ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ। ਤੁਹੱਵਰ ਰਾਣਾ ਨੂੰ ਅਮਰੀਕੀ ਹਵਾਲਗੀ ਤੋਂ ਬਾਅਦ 10 ਅਪ੍ਰੈਲ ਨੂੰ ਸਪੈਸ਼ਲ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਭਾਰਤ ਲਿਆਂਦੇ ਜਾਣ ਤੋਂ ਬਾਅਦ ਉਸ ਨੂੰ 10 ਅਪ੍ਰੈਲ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਰਾਣਾ ਨੂੰ ਐਨਆਈਏ ਦੀ ਕਸਟਡੀ ’ਚ ਭੇਜ ਦਿੱਤਾ ਗਿਆ ਸੀ ਅਤੇ 30 ਅਪ੍ਰੈਲ ਨੂੰ ਕੋਰਟ ਨੇ ਰਾਣਾ ਦੀ ਕਸਟਡੀ 12 ਮਈ ਤੱਕ ਵਧਾ ਦਿੱਤੀ ਸੀ। ਰਾਣਾ ਨੂੰ ਸ਼ਿਕਾਗੋ ’ਚ ਅਮਰੀਕੀ ਏਜੰਸੀ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਉਸ ’ਤੇ 26/11 ਦੇ ਮੁੰਬਈ ਹਮਲੇ ਅਤੇ ਕੋਪਨਹੇਗਨ ’ਚ ਹੋਏ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਜ਼ਰੂਰ ਸਮਾਨ ਮੁਹੱਈਆ ਕਰਵਾਉਣ ਦਾ ਆਰੋਪ ਸੀ।
Home / ਕੈਨੇਡਾ / Front / ਮੁੰਬਈ ਹਮਲੇ ਦੇ ਮਾਸਟਰ ਮਾਈਂਡ ਤੁਹੱਵਰ ਰਾਣਾ ਦੇ ਲਏ ਜਾਣਗੇ ਵੋਆਇਸ ਤੇ ਹੈਂਡਰਾਈਟਿੰਗ ਸੈਂਪਲ
Check Also
ਸੁਪਰੀਮ ਕੋਰਟ ਨੇ ਪਹਿਲਗਾਮ ਹਮਲੇ ਦੀ ਨਿਆਂਇਕ ਜਾਂਚ ਕਰਵਾਉਣ ਤੋਂ ਕੀਤਾ ਇਨਕਾਰ
ਜਸਟਿਸ ਸੂਰਿਆਕਾਂਤ ਅਤੇ ਐਨ ਕੇ ਸਿੰਘ ਦੀ ਬੈਂਚ ਨੇ ਪਟੀਸ਼ਨ ਕਰਤਾ ਨੂੰ ਲਗਾਈ ਫਟਕਾਰ ਨਵੀਂ …