ਬਰੈਂਪਟਨ/ਬਿਊਰੋ ਨਿਊਜ਼
ਮੇਅਰ ਪੈਟ੍ਰਿਕ ਬ੍ਰਾਊਨ ਨੇ ਇਹ ਐਲਾਨ ਕੀਤਾ ਕਿ ਸਿਟੀ ਆਫ ਬਰੈਂਪਟਨ ਨਿੱਕੇ ਕਾਰੋਬਾਰੀਆਂ ਤੇ ਸਿਟੀ ਦੀਆਂ 41 ਫੈਸਿਲਿਟੀਜ਼ ਦੇ ਕਿਰਾਏਦਾਰਾਂ ਨੂੰ ਵੱਡੀ ਰਾਹਤ ਮੁਹੱਈਆ ਕਰਾਵੇਗੀ।ઠ
ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪੀਲ ਪਬਲਿਕ ਹੈਲਥ ਦੇ ਨਿਰਦੇਸ਼ਾਂ ਉੱਤੇ ਸਿਟੀ ਦੀਆਂ ਸਾਰੀਆਂ ਫੈਸਿਲਿਟੀਜ਼ ਅਗਲੇ ਨੋਟਿਸ ਤੱਕ ਬੰਦ ਰਹਿਣਗੀਆਂ। ਇਨ੍ਹਾਂ ਅਸੁਖਾਵੇਂ ਤੇ ਚੁਣੌਤੀਆਂ ਭਰੇ ਸਮੇਂ ਵਿੱਚ ਸਿਟੀ ਵੱਲੋਂ ਕਾਰੋਬਾਰਾਂ ਤੇ ਸੰਸਥਾਂਵਾਂ, ਜਿਹੜੀਆਂ ਸਿਟੀ ਦੀਆਂ ਫੈਸਿਲਿਟੀਜ਼ ਵਿੱਚ ਕਿਰਾਏਦਾਰ ਹਨ, ਉੱਤੇ ਪੈਣ ਵਾਲੇ ਆਰਥਿਕ ਪ੍ਰਭਾਵ ਨੂੰ ਪਛਾਣਿਆ ਗਿਆ।
ਸਿਟੀ ਸਟਾਫ ਦੀਆਂ ਸਿਫਾਰਸ਼ਾਂ ਦੇ ਆਧਾਰ ਉੱਤੇ ਸਿਟੀ ਵੱਲੋਂ ਆਪਣੇ ਗੈਰ ਮੁਨਾਫੇ ਵਾਲੇ ਤੇ ਘੱਟ ਮੁਨਾਫੇ ਵਾਲੇ ਕਿਰਾਏਦਾਰਾਂ ਲਈ ਕਿਰਾਏ ਦੀ ਅਦਾਇਗੀ ਅਗਲੇ ਤਿੰਨ ਮਹੀਨਿਆਂ ਦੇ ਅਰਸੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿਟੀ ਦੇ ਜਿਹੜੇ ਗੈਰ ਮੁਨਾਫੇ ਵਾਲੇ ਕਿਰਾਏਦਾਰ ਹਨ ਤੇ ਜਿਨ੍ਹਾਂ ਦੀ ਪਹੁੰਚ ਨਵੇਂ ਫੈਡਰਲ ਪ੍ਰੋਗਰਾਮਾਂ ਤੱਕ ਨਹੀਂ ਹੈ ਉਨ੍ਹਾਂ ਲਈ ਤਿੰਨ ਮਹੀਨਿਆਂ ਵਾਸਤੇ ਇਹ ਅਦਾਇਗੀਆਂ ਛੱਡੀਆਂ ਵੀ ਜਾ ਰਹੀਆਂ ਹਨ। ਇਸ ਨਾਲ ਸਿਟੀ ਦੇ 81 ਕਿਰਾਏਦਾਰਾਂ ਨੂੰ ਵੱਡੀ ਰਾਹਤ ਮਿਲੇਗੀ।ઠ
ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਹਾਲਾਤ ਵਿੱਚ ਸਿਟੀ ਦੇ ਕੁੱਝ ਕਿਰਾਏਦਾਰਾਂ ਨੂੰ ਪ੍ਰੋਵਿੰਸ਼ੀਲ ਹੁਕਮਾਂ ਦੇ ਚੱਲਦਿਆਂ ਆਪਣੇ ਗੈਰ ਜ਼ਰੂਰੀ ਕੰਮ ਕਾਜ ਬੰਦ ਕਰਨੇ ਪਏ ਜਦਕਿ ਹੋਰਨਾਂ ਨੇ ਫਿਜ਼ੀਕਲ ਡਿਸਟੈਂਸਿੰਗ ਕਾਇਮ ਰੱਖਣ ਲਈ ਅਜਿਹਾ ਕੀਤਾ। ਇਸ ਫੈਸਲੇ ਬਾਰੇ ਕਾਉਂਸਲ ਨੂੰ ਜਾਣਕਾਰੀ 8 ਅਪਰੈਲ ਨੂੰ ਹੋਣ ਵਾਲੀ ਕਾਉਂਸਲ ਦੀ ਮੀਟਿੰਗ ਵਿੱਚ ਦਿੱਤੀ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …