Breaking News
Home / ਜੀ.ਟੀ.ਏ. ਨਿਊਜ਼ / ਲੋਕ ਸੂਬੇ ਤੋਂ ਬਾਹਰ ਨਾ ਜਾਣ : ਡਗ ਫੋਰਡ

ਲੋਕ ਸੂਬੇ ਤੋਂ ਬਾਹਰ ਨਾ ਜਾਣ : ਡਗ ਫੋਰਡ

ਟੋਰਾਂਟੋ : ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਅਤੇ ਸਟੇਅ ਐਟ ਹੋਮ ਆਰਡਰ ਲਾਗੂ ਕਰਨ ਤੋਂ ਇੱਕ ਹਫਤੇ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲੋਕਾਂ ਨੂੰ ਤੀਜੀ ਵੇਵ ਦੌਰਾਨ ਪ੍ਰੋਵਿੰਸ ਦੇ ਅੰਦਰ ਤੇ ਬਾਹਰ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਹੋਰਨਾਂ ਕੈਨੇਡੀਅਨ ਪ੍ਰੀਮੀਅਰਜ ਨਾਲ ਕਾਨਫਰੰਸ ਦੌਰਾਨ ਫੋਰਡ ਨੇ ਆਖਿਆ ਕਿ ਮਹਾਂਮਾਰੀ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਪ੍ਰੋਵਿੰਸਾਂ ਦਰਮਿਆਨ ਟਰੈਵਲ ਕਰਨ ਦਾ ਸਮਾਂ ਨਹੀਂ ਹੈ। ਫੋਰਡ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਿਊਬਿਕ ਵੱਲੋਂ ਕੈਨੇਡਾ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਪਾਬੰਦੀਆਂ ਵਧਾਉਣ ਤੇ ਸਰਹੱਦਾਂ ਉੱਤੇ ਸਖਤੀ ਕਰਨ ਦੀ ਸਲਾਹ ਦਿੱਤੀ ਗਈ। ਇਸ ਸਮੇਂ ਸਾਰਿਆਂ ਨੂੰ ਵੇਰੀਐਂਟਸ ਆਫ ਕਨਸਰਨ ਨੂੰ ਲੈ ਕੇ ਚਿੰਤਾ ਹੋ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਛੁੱਟੀਆਂ ਤੇ ਗੈਰ ਜਰੂਰੀ ਟਰਿੱਪਸ ਲਈ ਕੈਨੇਡਾ-ਅਮਰੀਕਾ ਬਾਰਡਰ ਮਾਰਚ 2020 ਤੋਂ ਹੀ ਬੰਦ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …