7.2 C
Toronto
Sunday, April 19, 2026
spot_img
Homeਪੰਜਾਬਭਾਜਪਾ ਦੇ ਸੀਨੀਅਰ ਆਗੂ ਦਾ ਕਹਿਣਾ

ਭਾਜਪਾ ਦੇ ਸੀਨੀਅਰ ਆਗੂ ਦਾ ਕਹਿਣਾ

8ਮਜੀਠੀਏ ਦੀ ਮੁੱਛ ਦਾ ਇੱਕ ਮਰੋੜਾ ਘਟਾਉਂਦਾ 10 ਹਜ਼ਾਰ ਵੋਟ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ‘ਚ ਪੇਸ਼ੀ ਵਾਲੇ ਦਿਨ ਬਿਕਰਮ ਮਜੀਠੀਆ ਵੱਲੋਂ ਮਰੋੜੀਆਂ ਗਈਆਂ ਮੁੱਛਾਂ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਹਨ। ਮਜੀਠੀਆ ਪੱਖੀ ਲੋਕ ਇਸ ਨੂੰ ਮਾਣ ਦੀ ਗੱਲ ਦੱਸ ਰਹੇ ਹਨ ਤੇ ਉਨ੍ਹਾਂ ਦੇ ਵਿਰੋਧੀ ਮੁੱਛਾਂ ‘ਤੇ ਤਾਅ ਦੇਣ ਉਤੇ ਤਵਾ ਲਾ ਰਹੇ ਹਨ।
ਪੇਸ਼ੀ ਵਾਲੇ ਦਿਨ ਮਜੀਠੀਆ ਵੱਲੋਂ ਕੀਤੇ ਗਏ ਇਕੱਠ ‘ਤੇ ਵਜਾਏ ਗਾਣੇ ਵੀ  ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੇ ਹਨ। ਆਮ ਆਦਮੀ ਪਾਰਟੀ ਵਲੋਂ  ‘ਉਡਤਾ ਪੰਜਾਬ’ ਫ਼ਿਲਮ ਦਾ ‘ਚਿੱਟਾ ਵੇ, ਚਿੱਟਾ ਵੇ’ ਗਾਣਾ ਵਰਤਿਆ ਗਿਆ ਹੈ ਤੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਇਸ ਨੂੰ ‘ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ’ ਆਦਿ ਗਾਣੇ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਮਜੀਠੀਆ ਵੱਲੋਂ ਮੁੱਛਾਂ ਨੂੰ ਦਿੱਤੇ ਤਾਅ ਦੀ ਚਰਚਾ ਬਾਰੇ ਭਾਜਪਾ ਦੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਮਜੀਠੀਆ ਦੀਆਂ ਮੁੱਛਾਂ ਦਾ ਤਾਅ ਸਾਨੂੰ ਮਹਿੰਗਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਕਾਲੀ-ਭਾਜਪਾ ਦੀ ਹਰ ਹਲਕੇ ਵਿਚ 10 ਹਜ਼ਾਰ ਵੋਟ ਘਟੇਗੀ ਕਿਉਂਕਿ ਪੰਜਾਬ ਵਿਚ ਮਜੀਠੀਆ ਦਾ ਵਿਅਕਤੀਗਤ ਵਿਰੋਧ ਕਾਫੀ ਹੈ।

RELATED ARTICLES
POPULAR POSTS