ਕਿਹਾ : ਆਡੀਓ ਵਾਇਰਲ ਕਰਨ ਵਾਲਿਆਂ ਖਿਲਾਫ਼ ਪੁਲਿਸ ਦੇ ਆਈਟੀ ਵਿਭਾਗ ਕੋਲ ਕਰਾਂਗਾ ਸ਼ਿਕਾਇਤ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਕਿਹਾ ਕਿ ਜੋ ਆਡੀਓ ਵਾਇਰਲ ਹੋ ਰਿਹਾ ਹੈ ਉਸ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤੀ ਹੈ ਉਹ ਇਸ ਸਬੰਧੀ ਪੁਲਿਸ ਦੇ ਆਈਟੀ ਵਿੰਗ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਿੱਟੂ ਨੇ ਕਿਹਾ ਕਿ ਮੇਰੀ ਆਵਾਜ਼ ਸਭ ਦੇ ਕੋਲ ਹੈ ਅਤੇ ਮੇਰੀ ਅਵਾਜ਼ ਨਾਲ ਛੇੜਛਾੜ ਕਰਕੇ ਕੰਪਿਊਟਰ ’ਤੇ ਉਸ ਦਾ ਕੀ ਕੀਤਾ ਗਿਆ ਇਸ ਬਾਰੇ ਮੈਨੂੰ ਪਤਾ ਨਹੀਂ। ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨ ਹਨ ਅਤੇ ਹੁਣ ਇਹ ਕੁੱਝ ਚੱਲਣਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਆਡੀਓ ਨੂੰ ਚਲਾਏਗੀ ਉਹ ਬਾਰੇ ਪੁਲਿਸ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਬੈਂਸ ਮੇਰੇ ਵੱਡੇ ਭਰਾ ਹਨ ਅਸੀਂ ਇਕ-ਦੂਜੇ ਦੇ ਖਿਲਾਫ਼ ਚੋਣਾਂ ਲੜਦੇ ਆ ਰਹੇ ਹਨ। ਪਹਿਲਾਂ ਬੈਂਸ ਭਰਾ ਮਰਦਾਂ ਵਾਂਗ ਚੋਣ ਲੜਦੇ ਸਨ ਪ੍ਰੰਤੂ ਹੁਣ ਉਹ ਕਾਂਗਰਸ ਪਾਰਟੀ ਵਿਚ ਆ ਗਏ ਹਨ ਤਾਂ ਹੁਣ ਉਹ ਕਾਂਗਰਸੀ ਵਰਗੀਆਂ ਹੀ ਗੱਲਾਂ ਕਰਨਗੇ। ਧਿਆਨ ਰਹੇ ਕਿ ਲੰਘੇ ਦਿਨੀਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਇਕ ਆਡੀਓ ਜਾਰੀ ਕੀਤਾ ਗਿਆ ਸੀ। ਜਿਸ ’ਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਕਾਂਗਰਸੀ ਆਗੂਆਂ ਸਮੇਤ ਭਾਜਪਾ ਦੇ ਸੀਨੀਅਰ ਆਗੂ ਸਬੰਧੀ ਵੀ ਅਪਸ਼ਬਦ ਬੋਲ ਰਹੇ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …