17 C
Toronto
Sunday, September 27, 2026
spot_img
Homeਪੰਜਾਬਰਾਜਾਸਾਂਸੀ ਹਵਾਈ ਅੱਡੇ 'ਤੇ ਟੋਰਾਂਟੋ ਜਾਣ ਵਾਲੇ ਯਾਤਰੀ ਹੋਏ ਖੱਜਲ ਖੁਆਰ

ਰਾਜਾਸਾਂਸੀ ਹਵਾਈ ਅੱਡੇ ‘ਤੇ ਟੋਰਾਂਟੋ ਜਾਣ ਵਾਲੇ ਯਾਤਰੀ ਹੋਏ ਖੱਜਲ ਖੁਆਰ

ਰਾਜਾਸਾਂਸੀ ਹਵਾਈ ਅੱਡੇ ‘ਤੇ ਟੋਰਾਂਟੋ ਜਾਣ ਵਾਲੇ ਯਾਤਰੀ ਹੋਏ ਖੱਜਲ ਖੁਆਰਵਿਦਿਆਰਥੀਆਂ ਦੇ ਮਾਪਿਆਂ ਵਲੋਂ ਹਵਾਈ ਅੱਡਾ ਪ੍ਰਬੰਧਕਾਂ ਖਿਲਾਫ ਪ੍ਰਦਰਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਪਾਈਸ ਜੈੱਟ ਰਾਹੀਂ ਦੁਬਈ ਅਤੇ ਦੁਬਈ ਤੋਂ ਅੱਗੇ ਟੋਰਾਂਟੋ ਜਾਣ ਵਾਲੇ ਕਰੀਬ 50 ਯਾਤਰੀ ਉਸ ਵੇਲੇ ਖੱਜਲ ਖੁਆਰ ਹੋਏ ਜਦ ਉਡਾਣ ਵਲੋਂ ਉਨ੍ਹਾਂ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਰਕੇ ਯਾਤਰੀਆਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਤੇ ਮਹਿੰਗੇ ਭਾੜੇ ਦੀਆਂ ਟਿਕਟਾਂ ਵੀ ਜਾਂਦੀਆਂ ਰਹੀਆਂ। ਕੰਪਨੀ ਖ਼ਿਲਾਫ਼ ਭੜਕੇ ਯਾਤਰੀਆਂ ਵਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ। ਇਸ ਮੌਕੇ ਦਿੱਲੀ ਤੋਂ ਰਾਜਾਸਾਂਸੀ ਪਰਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਯਾਤਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਪਾਈਸ ਜੈੱਟ ਦੀ ਹਵਾਈ ਕੰਪਨੀ ਦੇ ਇਸ ਵਤੀਰੇ ਦੀ ਜਾਣਕਾਰੀ ਦਿੱਤੀ। ਔਜਲਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਗਲਤ ਹਵਾਈ ਟਿਕਟਾਂ ਦੇਣ ਵਾਲੇ ਏਜੰਟਾਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਵੇ।

 

RELATED ARTICLES
POPULAR POSTS