1.6 C
Toronto
Thursday, November 27, 2025
spot_img
Homeਪੰਜਾਬਬਰੀ ਹੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ...

ਬਰੀ ਹੋਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ/ਬਿਊਰੋ ਨਿਊਜ਼
ਧੀ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿੱਚੋਂ ਬਰੀ ਹੋ ਕੇ ਬੀਬੀ ਜਗੀਰ ਕੌਰ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਸੀ ਤੇ ਆਖਰ ਸੱਚ ਦੀ ਜਿੱਤ ਹੋਈ। ਭਵਿੱਖ ਵਿੱਚ ਚੋਣਾਂ ਲੜਨ ਬਾਰੇ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਗਰਮ ਸਿਆਸਤ ਵਿੱਚੋਂ ਕਦੇ ਵੀ ਮੂੰਹ ਨਹੀਂ ਮੋੜਿਆ ਭਾਵੇਂ ਉਨ੍ਹਾਂ ਖਿਲਾਫ ਇਲਜ਼ਾਮ ਵੀ ਲੱਗੇ। ਬੀਬੀ ਜਗੀਰ ਕੌਰ ਨੇ ਟਕਸਾਲੀ ਅਕਾਲੀ ਆਗੂਆਂ ਬਾਰੇ ਕਿਹਾ ਕਿ ਜਦੋਂ ਸਰਕਾਰ ਸੀ ਤਾਂ ਉਦੋਂ ਇਹ ਆਗੂ ਸਰਕਾਰ ਵਿੱਚ ਮੌਜ ਮਸਤੀਆਂ ਕਰਦੇ ਰਹੇ ਅਤੇ ਸਰਕਾਰ ਜਾਣ ਤੋਂ ਬਾਅਦ ਹੀ ਇਨ੍ਹਾਂ ਨੇ ਅਕਾਲੀ ਦਲ ਤੋਂ ਮੂਹ ਮੋੜ ਲਿਆ।

RELATED ARTICLES
POPULAR POSTS