Breaking News
Home / ਭਾਰਤ / ਬਟਵਾਰੇ ਸਮੇਂ ਕਾਂਗਰਸ ਦੀਆਂ ਗਲਤੀਆਂ ਕਾਰਨ ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਗਿਆ : ਮੋਦੀ

ਬਟਵਾਰੇ ਸਮੇਂ ਕਾਂਗਰਸ ਦੀਆਂ ਗਲਤੀਆਂ ਕਾਰਨ ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਗਿਆ : ਮੋਦੀ

ਕਿਹਾ – ਕਾਂਗਰਸ ਨੇ ਸੱਤਾ ਦੇ ਮੋਹ ਕਰਕੇ ਕੀਤੀਆਂ ਗਲਤੀਆਂ
ਹਨੂੰਮਾਨਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਚੋਣ ਰੈਲੀ ਦੌਰਾਨ ਭਾਰਤ-ਪਾਕਿ ਬਟਵਾਰੇ ਸਮੇਂ ਕਾਂਗਰਸ ਦੀਆਂ ਗਲਤੀਆਂ ਨੂੰ ਗਿਣਾਇਆ। ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਕਾਰਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮੀ ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਚਲੀ ਗਈ ਪਰ ਕਾਂਗਰਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮੋਦੀ ਨੇ ਕਿਹਾ ਕਿ ਵੰਡ ਮੌਕੇ ਜੇਕਰ ਕਾਂਗਰਸ ਦੇ ਆਗੂਆਂ ਨੇ ਇਸ ਗੱਲ ਪ੍ਰਤੀ ਥੋੜ੍ਹੀ ਜਿਹੀ ਸਮਝਦਾਰੀ ਤੋਂ ਕੰਮ ਲਿਆ ਹੁੰਦਾ ਤਾਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਕਰਤਾਰਪੁਰ ਸਾਡੇ ਤੋਂ ਵੱਖ ਨਾ ਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਦੇ ਮੋਹ ਕਰਕੇ ਬਹੁਤ ਗਲਤੀਆਂ ਕੀਤੀਆਂ, ਜਿਸਦਾ ਖਾਮਿਆਜ਼ਾ ਅੱਜ ਪੂਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ।

Check Also

ਭਾਰਤ ਨੂੰ ਮਿਲੇ ਤਿੰਨ ਨਵੇਂ ਜੰਗੀ ਜਹਾਜ਼

ਪੀਐਮ ਮੋਦੀ ਬੋਲੇ : ਇਹ ਤਿੰਨੋਂ ਜਹਾਜ਼ ਮੇਡ ਇਨ ਇੰਡੀਆ ਮੁੰਬਈ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ …