Breaking News
Home / ਭਾਰਤ / ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੀ ਮੁੜ ਹੋਈ ਸ਼ੁਰੂਆਤ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੀ ਮੁੜ ਹੋਈ ਸ਼ੁਰੂਆਤ

ਨਵੀਂ ਦਿੱਲੀ ਤੋਂ ਉਤਰ ਪ੍ਰਦੇਸ਼ ਲਈ ਹੋਈ ਰਵਾਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਨਵੀਂ ਦਿੱਲੀ ਤੋਂ ਉਤਰ ਪ੍ਰਦੇਸ਼ ਲਈ ਰਵਾਨਾ ਹੋਣ ਦੇ ਨਾਲ ਹੀ ਮੁੜ ਸ਼ੁਰੂ ਹੋ ਗਈ। ਇਹ ਯਾਤਰਾ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਨੇੜਲੇ ਜਮਨਾ ਬਾਜ਼ਾਰ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਆਬਾਦ ਲਈ ਰਵਾਨਾ ਹੋਈ। ਉਤਰ ਪ੍ਰਦੇਸ਼ ਦੇ ਲੋਨੀ ਬਾਰਡਰ ਤੋਂ ਪਿ੍ਰਅੰਕਾ ਗਾਂਧੀ ਵੀ ਯਾਤਰਾ ’ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਅੱਜ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ’ਚ ਹਨੂਮਾਨ ਜੀ ਦੇ ਦਰਸ਼ਨ ਕੀਤੇ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਮੰਦਿਰ ਦੇ ਪੁਜਾਰੀ ਨੇ ਹਨੂਮਾਨ ਜੀ ਦਾ ਗਦਾ ਵੀ ਦਿੱਤਾ। ਭਾਰਤ ਜੋੜੋ ਯਾਤਰਾ 9 ਦਿਨ ਦੇ ਬਰੇਕ ਤੋਂ ਬਾਅਦ ਅੱਜ ਮੰਗਲਵਾਰ ਨੂੰ ਮੁੜ ਸ਼ੁਰੂ ਹੋਈ। ਕਾਂਗਰਸੀ ਆਗੂ ਰਾਹੁਲ ਗਾਂਧੀ ਉਤਰ ਪ੍ਰਦੇਸ਼ ’ਚ ਤਿੰਨ ਦਿਨਾਂ ਦੌਰਾਨ 130 ਕਿਲੋਮੀਟਰ ਪੈਦਲ ਯਾਤਰਾ ਕਰਨਗੇ। ਇਹ ਯਾਤਰਾ 5 ਜਨਵਰੀ ਨੂੰ ਮੁੜ ਹਰਿਆਣਾ ’ਚ ਦਾਖਲ ਹੋਵੇਗੀ ਜੋ ਕਿ ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਅੰਬਾਲਾ ਤੋਂ ਹੁੰਦੀ ਹੋਈ ਪੰਜਾਬ ਵੱਲ ਵਧੇਗੀ ਅਤੇ 7 ਜਨਵਰੀ ਨੂੰ ਪੰਜਾਬ ਵਿਚ ਦਾਖਲ ਹੋਵੇਗੀ। ਭਾਰਤ ਜੋੜੋ ਯਾਤਰਾ ਦਾ ਸਵਾਗਤ ਕਰਨ ਲਈ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪੱਬਾਂ ਭਾਰ ਹੋਈ ਪਈ ਹੈ ਅਤੇ ਰਾਹੁਲ ਗਾਂਧੀ ਦੇ ਸਵਾਗਤ ਲਈ ਪੰਜਾਬ ਭਰ ਵਿਚ ਵੱਡੇ-ਵੱਡੇ ਹੋਰਡਿੰਗ ਉਨ੍ਹਾਂ ਦੇ ਸਵਾਗਤ ਲਈ ਲਗਾਏ ਗਏ ਹਨ। ਪੰਜਾਬ ਵਿਚੋਂ ਗੁਜਰਨ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ ਪਹੁੰਚੇਗੀ ਜਿੱਥੇ 26 ਜਨਵਰੀ ਨੂੰ ਇਹ ਯਾਤਰਾ ਸੰਪੰਨ ਹੋਵੇਗੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …