Breaking News

ਗ਼ਜ਼ਲ

ਕਿਉਂ ਕਰਦੈਂ ਹੰਕਾਰੀ ਗੱਲ।
ਕੋਈ ਤਾਂ ਕਰ ਪਿਆਰੀ ਗੱਲ।
ਸਭ ਲਈ ਖੁਸ਼ੀਆਂ ਖੇੜੇ ਮੰਗ,
ਹੋਵੇ ਕੋਈ ਹਿੱਤਕਾਰੀ ਗੱਲ।
ਕਿਉਂ ਬੀਜੇਂ ਰਾਹਾਂ ਵਿੱਚ ਕੰਡੇ,
ਕਰ ਫੁੱਲਾਂ ‘ਨਾ ਸ਼ਿੰਗਾਰੀ ਗੱਲ।
ਕਰ ਤੂੰ ਕੌਲ ਕਰਾਰਾਂ ਵਾਲੀ,
ਨਾ ਬਚਨਾਂ ਤੋਂ ਹਾਰੀ ਗੱਲ।
ਮੂੰਹੋਂ ਨਾ ਕੱਢ ਬਿਨ ਸੋਚੇ ਹੀ,
ਨਹੀਂ ਤਾਂ ਪੈ ‘ਜੂ ਭਾਰੀ ਗੱਲ।
ਈਰਖਾ, ਗੁੱਸਾ, ਸਾੜਾ, ਨਫ਼ਰਤ,
ਨਾ ਸੀਨੇ ਫੇਰੇ ਆਰੀ ਗੱਲ।
ਪੀ ਨਾ ਸੱਜਣਾ ਖ਼ੂਨ ਜ਼ਿਗਰ ਦਾ,
ਕਰ ਤੂੰ ਸੀਨਾ ਠਾਰੀ ਗੱਲ।
ਨਹੀਂ ਸਖਾ, ਦੋਖੀ ਨਾ ਬਣ,
ਆਖ ਨਾ ਇਸ਼ਕ ਬਿਮਾਰੀ ਗੱਲ।
ਬਹੁਤਾ ਸੱਚ ਹਜ਼ਮ ਨਾ ਹੋਵੇ,
ਦੁੱਖ ਦਿੰਦੀ ਦੁਖਿਆਰੀ ਗੱਲ।
ਗੱਲ ਕਰੇਂ ਜੇ ਉਹਦੇ ਘਰ ਦੀ,
ਚੜ੍ਹ ‘ਜੇ ਨਾਮ ਖ਼ੁਮਾਰੀ ਗੱਲ।
ਸੁਲੱਖਣ ਸਿੰਘ
+647-786-6329

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …