13.1 C
Toronto
Wednesday, April 29, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਮੂਸੇਵਾਲਾ ਦੀ ਅੰਤਿਮ ਅਰਦਾਸ

ਮੂਸੇ-ਵਾਲੇ ਦੀ ਅੰਤਿਮ ਅਰਦਾਸ ਹੋਈ,
ਗਿਣਿਆ ਗਿਆ ਨਾ ਆਉਂਦੇ ਹੋਏ ਢਾਣਿਆਂ ਨੂੰ।

ਦੂਰ-ਦੂਰ ਤੋਂ ਚੱਲ ਕੇ YOUTH ਆਇਆ,
ਸਿੱਧੂ ਦੀ ਫ਼ੋਟੋ ਵਾਲੇ ਪਹਿਨ ਕੇ ਬਾਣਿਆਂ ਨੂੰ।

ਪੂਰੇ WORLD ਵਿੱਚ RAPPER ਦਾ ਜ਼ਿਕਰ ਹੋਵੇ,
ਗੈਰ-ਪੰਜਾਬੀ ਵੀ ਸੁਣੀ ਜਾਣ ਗਾਣਿਆਂ ਨੂੰ।

ਜਾਂਚ ਹੈ ਜਾਰੀ ਤੇ ਮਾਰ ਰਹੀ ਪੁਲਿਸ ਛਾਪੇ,
ਭਾਜੜ੍ਹ ਪਈ ਹੈ ਸਰਕਾਰਾਂ ਤੇ ਠਾਣਿਆਂ ਨੂੰ।

ਜ਼ੁਰਮ ਘੱਟਣ ਦੀ ਥਾਂ ਹੈ ਵਧੀ ਜਾਂਦਾ,
ਫ਼ਿਕਰ ਖਾ ਰਿਹਾ ਕਈਆਂ ਘਰਾਣਿਆਂ ਨੂੰ।

ਏਸ ਮੌਕੇ ਵੀ ਖੇਡ ਰਹੇ ਜੋ ਸਿਆਸਤ,
ਕੀ ਆਖੀਏ ਬੀਬੇ ਉਹਨਾਂ ਰਾਣਿਆਂ ਨੂੰ।

ਬਾਕੀ ਉਮਰ ਲਈ ਹੋ ਗਏ ਯਤੀਮ ਮਾਪੇ,
ਸਹਾਰਾ ਲੱਭੇ ਨਾ ਕੋਈ ਨਿਮਾਣਿਆਂ ਨੂੰ।

ਕਹਿਣਾ ਸੌਖਾ ਪਰ ਮੰਨਣਾ ਹੈ ਬੜਾ ਔਖਾ,
‘ਗਿੱਲ ਬਲਵਿੰਦਰਾ’ ਡਾਢੇ ਦੇ ਭਾਣਿਆਂ ਨੂੰ।
ਗਿੱਲ ਬਲਵਿੰਦਰ
CANADA +1.416.558.5530 ([email protected] )

 

 

Previous article
Next article
RELATED ARTICLES
POPULAR POSTS