ਵੰਡੋ ਪਿਆਰ ….ਪਿਆਰ ….ਪਿਆਰ।
ਰਹਿਮਤ ਬਰਸੇ ਉਸ ਘਰ ਤੇ ਸਦਾ,
ਕਰਦੇ ਜੋ ਸਤਿਕਾਰ।
ਪਿਆਰ …ਪਿਆਰ ….ਪਿਆਰ
ਵੰਡੋ ਪਿਆਰ ….ਪਿਆਰ ….ਪਿਆਰ।
ਪੰਜਾਬੀ ਵਿੱਚ ਤਾਂ ਸਾਢੇ ਤਿੰਨ,
ਹਿੰਦੀ ਵਿੱਚ ਅੱਖਰ ਢਾਈ।
ਸਾਰੇ ਭੇਦ ਛੁਪਾ ਕੇ ਰੱਖੇ,
ਏਸੇ ਵਿੱਚ ਖੁਦਾਈ।
ਗੁੱਸਾ, ਨਫ਼ਰਤ ਕਿਹੜੇ ਕੰਮ ਦੇ,
ਲਾਹ ਦੇ ਮਨ ਤੋਂ ਭਾਰ….
ਪਿਆਰ ….ਪਿਆਰ ….ਪਿਆਰ,
ਵੰਡੋ ਪਿਆਰ …ਪਿਆਰ ….ਪਿਆਰ।
ਕੋਮਲ ਹਿਰਦੇ ਫ਼ੁੱਲਾਂ ਵਰਗੇ,
ਪੇਂਦ ਪਿਆਰ ਦੀ ਚਾੜ੍ਹ।
ਵਿੱਚੇ ਡੇਰਾ ਸ਼ੌਹ ਸੱਚੇ ਦਾ,
ਹੋਰ ਨਾ ਸੀਨੇ ਸਾੜ।
ਗੁਨਾਹਾਂ ਤੋਂ ਵੀ ਤੋਬਾ ਕਰ ਲੈ
ਖੁਸ਼ ਹੋ ਜਾਊ ਕਰਤਾਰ….
ਪਿਆਰ….ਪਿਆਰ ….ਪਿਆਰ,
ਵੰਡੋ ਪਿਆਰ ….ਪਿਆਰ ….ਪਿਆਰ।
ਚਹੁੰ ਕੁ ਦਿਨਾਂ ਦਾ ਜੀਵਨ ਸਾਡਾ,
ਭੋਗ ਅਸਾਂ ਤੁਰ ਜਾਣਾ।
ਛੱਡ ਜਾਣੇ ਨੇ ਮਹਿਲ ਮਾੜੀਆਂ,
ਪੱਕਾ ਨਹੀਂ ਟਿਕਾਣਾ।
ਮੁੱਕ ਜਾਣੀ ਸਾਹਾਂ ਦੀ ਪੂੰਜੀ,
ਹੋਰ ਮਿਲਣੀ ਨਹੀਂ ਉਧਾਰ….
ਪਿਆਰ ….ਪਿਆਰ….ਪਿਆਰ
ਵੰਡੋ ਪਿਆਰ….ਪਿਆਰ ….ਪਿਆਰ।
ਸਵਾਸ, ਸਵਾਸ ਨਾਮ ਧਿਆ ਕੇ,
ਕਰ ਲੈ ਨੇਕ ਕਮਾਈ।
ਜਨਮ, ਜਨਮ ਤੋਂ ਭਟਕੇਂ ਬੰਦਿਆ,
ਚੌਰਾਸੀ ਵਿੱਚ ਗਵਾਈ।
ਲੰਘਿਆ ਵੇਲ਼ਾ ਹੱਥ ਨਾ ਆਵੇ,
ਕਰ ਨਾ ਹੋਰ ਇੰਤਜ਼ਾਰ….
ਪਿਆਰ….ਪਿਆਰ ….ਪਿਆਰ,
ਵੰਡੋ ਪਿਆਰ …ਪਿਆਰ ….ਪਿਆਰ।
ਧਰਮੀ ਹੋ ਕੇ ਕਰੇਂ ਲੜਾਈਆਂ,
ਰੱਬ ਨਾ ਚੇਤੇ ਤੇਰੇ।
ਅਮਲਾਂ ਬਾਝੋਂ ਗੱਲ ਨਾ ਬਣਦੀ,
ਕੀਤੇ ਯਤਨ ਬਥੇਰੇ।
‘ਸੁਲੱਖਣਾ’ ਛੱਡ ਚਤੁਰਾਈ ਸਾਰੀ,
ਕੱਢ ਮਨ ‘ਚੋਂ ਹੰਕਾਰ….
ਪਿਆਰ ….ਪਿਆਰ ….ਪਿਆਰ,
ਵੰਡੋ ਪਿਆਰ ….ਪਿਆਰ ….ਪਿਆਰ।
ਸੁੱਚੇ ਮੋਤੀਆਂ ਵਾਂਙ ਉਹ ਹਬਾਬ ਲੱਗਦੇ।
– ਸੁਲੱਖਣ ਮਹਿਮੀ +647-786-6329