ਪੁਲਿਸ ਕਰ ਰਹੀ ਹੈ ਨਸਲੀ ਹਮਲੇ ਦੇ ਨਜ਼ਰੀਏ ਨਾਲ ਜਾਂਚ, ਮਹਿਲਾ ਦਾ ਪਤੀ ਵੀ ਹਿਰਾਸਤ ‘ਚ
ਓਨਗੋਲੇ : ਅਮਰੀਕਾ ‘ਚ ਨਸਲੀ ਅਪਰਾਧ ਦੀ ਲੜੀ ਤਹਿਤ ਜਾਰੀ ਹਮਲੇ ‘ਚ ਇਕ ਹੋਰ ਭਾਰਤੀ ਮਹਿਲਾ ਅਤੇ ਉਸ ਦੇ ਪੁੱਤਰ ਦਾ ਨਾਂ ਵੀ ਜੁੜ ਗਿਆ ਹੈ। ਅਮਰੀਕਾ ‘ਚ ਨਿਊਜਰਸੀ ਦੇ ਬਲਿੰਗਟਨ ਸਥਿਤ ਘਰ ‘ਚ 38 ਸਾਲਾ ਸ਼ਸ਼ੀਕਲਾ ਅਤੇ ਉਸ ਦੇ ਸੱਤ ਸਾਲਾ ਪੁੱਤਰ ਅਨੀਸ਼ ਸਾਈ ਦੀ ਲਾਸ਼ ਮਿਲੀ ਹੈ, ਜਿਨ੍ਹਾਂ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ। ਅਮਰੀਕੀ ਪੁਲਿਸ ਇਸ ਮਾਮਲੇ ਦੀ ਜਾਂਚ ਨਸਲੀ ਹਮਲੇ ਨਾਲ ਜੋੜ ਕੇ ਕਰ ਰਹੀ ਹੈ। ਜਦਕਿ ਸ਼ਸ਼ੀਕਲਾ ਦੇ ਪਤੀ ਹਨੁਮੰਤ ਰਾਓ ਨੂੰ ਵੀ ਹਿਰਾਸਤ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਸ਼ਸ਼ੀਕਲਾ ਦੇ ਪਤੀ ਹਨੁਮੰਤ ਰਾਓ ਨੇ ਭਾਰਤ ‘ਚ ਆਪਣੇ ਘਰ ਸੰਪਰਕ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਪੀੜਤ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਸ਼ੀਕਲਾ ਦਾ ਪਤੀ ਵੀਰਵਾਰ ਦੀ ਸ਼ਾਮ ਨੂੰ ਜਦੋਂ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਮ੍ਰਿਤਕ ਪਾਇਆ। ਸ਼ਸ਼ੀਕਲਾ ਅਮਰੀਕਾ ‘ਚ ਕਾਗਿਨਜੈਂਟ ਟੈਕਨਾਲੋਜੀ ਸਲਿਊਸ਼ਨ ਕੰਪਨੀ ‘ਚ ਟੈਕਨੋਕ੍ਰੇਟ ਸੀ ਅਤੇ ਆਪਣੇ ਪਤੀ ਦੇ ਨਾਲ ਪਿਛਲੇ 11 ਸਾਲ ਤੋਂ ਉਥੇ ਹੀ ਰਹਿ ਰਹੀ ਸੀ।
Check Also
ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਦੱਸਿਆ ‘ਪਾਗਲ’
ਅਮਰੀਕੀ ਸਦਰ ਨੇ ਚੇਤਾਵਨੀ ਦਿੱਤੀ ਕਿ ਰੂਸ ਆਪਣੇ ਪਤਨ ਵੱਲ ਵੱਧ ਰਿਹੈ ਵਾਸ਼ਿੰਗਟਨ/ਬਿਊਰੋ ਨਿਊਜ਼ ਰੂਸ …