ਅਮਰੀਕੀ ਚੀਕਿਆ : ਕਿਹਾ ਲਿਬਨਾਨ ਵਾਪਸ ਜਾਓ, ਤੁਸੀਂ ਇਸ ਦੇਸ਼ ਦੇ ਨਹੀਂ ਹੋ
ਨਿਊਯਾਰਕ : ਅਮਰੀਕਾ ‘ਚ ਭਾਰਤੀਆਂ ਨਾਲ ਨਸਲੀ ਭੇਦ ਵਾਲੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇਕ ਸਿੱਖ ਲੜਕੀ ਨੂੰ ਇਕ ਅਮਰੀਕੀ ਵਿਅਕਤੀ ਨੇ ਚੀਕ ਕੇ ਕਿਹਾ ‘ਲਿਬਨਾਨ ਵਾਪਸ ਜਾਓ, ਤੁਸੀਂ ਇਸ ਦੇਸ਼ ਦੇ ਨਹੀਂ ਹੋ।’ ਅਮਰੀਕੀ ਨੇ ਸਿੱਖ ਲੜਕੀ ਨੂੰ ਮਿਡਲ ਈਸਟ ਦਾ ਸਮਝ ਲਿਆ। ਰਾਜਪ੍ਰੀਤ ਹੀਰ ਸਬ-ਵੇਅ ਟ੍ਰੇਨ ਰਾਹੀਂ ਆਪਣੇ ਇਕ ਦੋਸਤ ਦੀ ਬਰਥਡੇਅ ਪਾਰਟੀ ‘ਚ ਮੈਨਹਟਨ ਜਾ ਰਹੀ ਸੀ। ਉਦੋਂ ਹੀ ਇਕ ਅਮਰੀਕੀ ਚੀਕਣ ਲੱਗਿਆ। ਉਸ ਨੇ ਕਿਹਾ ‘ਕੀ ਤੁਸੀਂ ਜਾਣਦੇ ਹੋ ਕਿ ਮਰੀਨ ਲੁਕ ਕੀ ਹੁੰਦੀ ਹੈ? ਕੀ ਤੁਸੀਂ ਜਾਣਦੇ ਹੋ ਕਿ ਉਹ ਲੋਕ ਕਿਸ ਤਰ੍ਹਾਂ ਦੇ ਦਿਖਦੇ ਹਨ?ਉਨ੍ਹਾਂ ਨੇ ਇਸ ਦੇਸ਼ ਦੇ ਲੋਕਾਂ ਦੇ ਲਈ ਕੀ ਕੀਤਾ? ਇਹ ਸਭ ਤੁਹਾਡੇ ਜਿਹੇ ਲੋਕਾਂ ਦੇ ਚਲਦੇ ਹੁੰਦਾ ਹੈ। ਲਿਬਨਾਨ ਵਾਪਸ ਜਾਓ। ਤੁਸੀਂ ਇਸ ਦੇਸ਼ ਦੇ ਨਹੀਂ ਹੋ। ਇਸ ਦੌਰਾਨ ਉਸ ਨੇ ਅਪਸ਼ਬਦ ਵੀ ਕਹੇ।
ਵੀਡੀਓ ਨੂੰ ‘ਦਿਸ ਵੀਕ ਇਨ ਹੇਟ’ ਨਾਂ ਦਿੱਤਾ
ਰਾਜਪ੍ਰੀਤ ਹੀਰ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਸਾਈਟ ‘ਤੇ ਪੋਸਟ ਕੀਤਾ ਹੈ। ਹੀਰ ਨੇ ਵੀਡੀਓ ਨੂੰ ‘ਦਿਸ ਵੀਕ ਇਨ ਹੇਟ’ ਨਾਮ ਦਿੱਤਾ ਹੈ। ਵੀਡੀਓ ‘ਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ‘ਚ ਵਧਦੇ ਨਸਲੀ ਅਪਰਾਧ ਅਤੇ ਹਰਾਸਮੈਂਟ ਦੇ ਬਾਰੇ ਦੱਸਿਆ ਗਿਆ ਹੈ। ਹੀਰ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਇੰਡੀਆਨਾ ਸਥਿਤ ਲਿਬਨਾਨ ਸਿਟੀ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ਹਿਰ ‘ਚ ਹੋਇਆ ਜੋ ਮਿਡਲ ਈਸਟ ਦਾ ਦੇਸ਼ ਨਹੀਂ ਹੈ।
ਯੂਐਸ ‘ਚ ਹੋਈਆਂ ਘਟਨਾਵਾਂ
22 ਫਰਵਰੀ ਨੂੰ ਕੈਨਸਾਸ ਦੇ ਇਕ ਬਾਰ ‘ਚ ਐਡਮ ਪੁਰਿਟਨ ਨਾਮ ਦੇ ਇਕ ਵਿਅਕਤੀ ਨੇ ਗੋਲੀਆਂ ਚਲਾਈਆਂ। ਇਸ ‘ਚ ਭਾਰਤੀ ਮੂਲ ਦੇ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਮੌਤ ਹੋ ਗਈ ਸੀ। ਉਸਦੇ ਦੋਸਤ ਆਲੋਕ ਮਦਸਾਨੀ ਅਤੇ ਬਚਾਉਣ ਵਾਲੇ ਇਕ ਅਮਰੀਕੀ ਇਯਾਨ ਗਿਲਟ ਵੀ ਜ਼ਖਮੀ ਹੋ ਗਏ ਸਨ।
23 ਫਰਵਰੀ ਨੂੰ ਟ੍ਰੇਨ ‘ਚ ਸਫ਼ਰ ਕਰ ਰਹੀ ਏਕਤਾ ਦੇਸਾਈ ਨਾਮ ਦੀ ਇਕ ਲੜਕੀ ਨੂੰ ਇਕ ਅਫਰੀਕੀ-ਅਮਰੀਕੀ ਨੇ ਅਪਸ਼ਬਦ ਕਹੇ ਸਨ।
2 ਮਾਰਚ ਨੂੰ ਨਾਰਥ ਕੈਰੋਲੀਨਾ ‘ਚ ਇਕ ਬਿਜਨਸਮੈਨ ਹਰਨੀਸ਼ ਪਟੇਲ ਨੂੰ ਗੋਲੀ ਮਾਰ ਦਿੱਤੀ ਗਈ।
4 ਮਾਰਚ ਨੂੰ ਕੇਂਟ ‘ਚ ਆਪਣੇ ਘਰ ਦੇ ਬਾਹਰ ਇਕ ਸਿੱਖ ਦੀਪ ਰਾਏ ਨੂੰ ਵੀ ਗੋਲੀ ਮਾਰੀ ਗਈ ਸੀ। ਹਮਲੇ ‘ਚ ਉਹ ਜ਼ਖਮੀ ਹੋ ਗਏ ਸਨ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …