10.4 C
Toronto
Saturday, November 8, 2025
spot_img
Homeਦੁਨੀਆਆਸਟਰੇਲੀਆ 'ਚ ਭਾਰਤੀ 'ਤੇ ਨਸਲੀ ਹਮਲਾ

ਆਸਟਰੇਲੀਆ ‘ਚ ਭਾਰਤੀ ‘ਤੇ ਨਸਲੀ ਹਮਲਾ

ਮੈਲਬੌਰਨ : ਆਸਟਰੇਲੀਆ ਵਿਚ ਫਿਰ ਇਕ ਭਾਰਤੀ ਵਿਅਕਤੀ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਤਸਮਾਨੀਆ ਸੂਬੇ ‘ਚ ਨਾਰਥ ਹੋਬਾਰਟ ਦੇ ਰੈਸਟੋਰੈਂਟਾਂ ਵਿਚ ਇਕ ਲੜਕੀ ਸਮੇਤ ਪੰਜ ਵਿਅਕਤੀਆਂ ਨੇ ਉਸ ਨੂੰ ਖੂਨੀ ਸਿਆਹਫਾਮ ਭਾਰਤੀ ਵਰਗੀਆਂ ਨਸਲੀ ਗਾਲਾਂ ਦਿੱਤੀਆਂ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਇਕ ਹਫਤੇ ਪਹਿਲਾਂ ਹੀ ਮੈਲਬੌਰਨ ਦੀ ਚਰਚ ਦੇ ਭਾਰਤੀ ਮੂਲ ਦੇ ਕੈਥੋਲਿਕ ਪਾਦਰੀ ਨੂੰ ਗਲੇ ‘ਚ ਛੁਰਾ ਮਾਰ ਕੇ ਮਾਰ ਦਿੱਤਾ ਗਿਆ ਸੀ।
33 ਵਰ੍ਹਿਆਂ ਦੇ ਲੀ ਮੈਕਸ ਜੌਏ ਨੇ ਦੱਸਿਆ ਕਿ ਦੋਸ਼ੀ ਰੈਸਟੋਰੈਂਟ ਵਿਚ ਕਰਮਚਾਰੀ ਨਾਲ ਬਹਿਸ ਕਰ ਰਹੇ ਸਨ, ਪਰ ਉਸਦੇ ਆਉਂਦੇ ਹੀ ਉਹ ਉਸ ਨਾਲ ਉਲਝ ਗਏ। ਕੁਝ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਉਹ ਉਥੋਂ ਭੱਜ ਗਏ। ਬਾਅਦ ਵਿਚ ਉਹ ਪਰਤ ਕੇ ਆਏ ਅਤੇ ਉਸ ਨਾਲ ਕੁੱਟਮਾਰ ਕੀਤੀ।  ਸੱਟਾਂ ਲੱਗਣ ਤੋਂ ਬਾਅਦ ਉਸ ਨੂੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ। ਜੌਏ ਕੇਰਲ ਦੇ ਕੋਟਾਯਮ ਜ਼ਿਲ੍ਹੇ ਦੇ ਪੁਥੂਪੱਲੀ ਦਾ ਰਹਿਣ ਵਾਲਾ ਹੈ। ਉਹ ਆਸਟਰੇਲੀਆ ਵਿਚ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਪਾਰਟ ਟਾਈਮ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ। ਜੌਏ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਿਦੇਸ਼ ਮੰਤਰਾਲਾ ਤੋਂ ਇਸ ਮਾਮਲੇ ਵਿਚ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।

RELATED ARTICLES
POPULAR POSTS