ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਆਰਿਫ ਅਲਵੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ। ਪਾਕਿਸਤਾਨ ਦੇ ਪ੍ਰਧਾਨ ਜੱਜ ਸਾਕਿਬ ਨਿਸਾਰ ਨੇ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿਚ ਆਯੋਜਿਤ ਸਾਦੇ ਸਮਾਰੋਹ ਵਿਚ ਪੇਸ਼ੇ ਨਾਲ ਦੰਦਾਂ ਦੇ ਡਾਕਟਰ 69 ਸਾਲਾ ਅਲਵੀ ਨੂੰ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁਕਾਈ। ਗੌਰਤਲਬ ਹੈ ਕਿ ਅਲਵੀ ਦੇ ਪਿਤਾ ਡਾਕਟਰ ਹਬੀਬ ਉਰ ਰਹਿਮਾਨ ਇਲਾਹੀ ਅਲਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ। ਸਾਬਕਾ ਰਾਸ਼ਟਰਪਤੀ ਮਹਿਮੂਦ ਹੁਸੈਨ ਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਖਾਲੀ ਕਰ ਦਿੱਤਾ ਸੀ।ઠਸਹੁੰ ਚੁੱਕ ਸਮਾਗਮ ਵਿਚ ਪੀ.ਐੱਮ. ਇਮਰਾਨ ਖਾਨ, ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਅਤੇ ਵਿਦੇਸ਼ੀ ਡਿਪਲੋਮੈਟਾਂ ਸਮੇਤ ਮਿਲਟਰੀ ਅਤੇ ਗੈਰ ਮਿਲਟਰੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …