ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਲੰਘੇ ਦਿਨੀਂ ਇਕ ਸਿੱਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿੱਪਣੀ ਕਰਨ ਵਾਲੇ ਦੀ ਪਛਾਣ ਹੋ ਗਈ, ਪਰ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਘਟਨਾ ਲੰਘੀ 28 ਜਨਵਰੀ ਦੀ ਹੈ ਜਦੋਂ ਉਬੇਰ ਦੇ ਇਕ ਸਿੱਖ ਡਰਾਈਵਰ ‘ਤੇ ਮੋਲੀਨ ਇਲੀਨੋਇਸ ਵਿਚ ਉਸ ਦੇ ਹੀ ਇਕ ਪੈਸੇਂਜਰ ਨੇ ਪਿਸਤੌਲ ਤਾਣ ਦਿੱਤੀ ਸੀ ਤੇ ਉਸ ‘ਤੇ ਨਸਲੀ ਟਿਪਣੀ ਕੀਤੀ ਗਈ ਸੀ। ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆਂ ਗੁਰਜੀਤ ਸਿੰਘ ਨੇ ਕਿਹਾ ਕਿ ਮੈਨੂੰ ਲੱਗਾ ਕਿ ਉਸ ਰਾਤ ਮੈਂ ਨਹੀਂ ਬਚ ਸਕਦਾ ਸੀ। ਇਲੀਨੋਇਸ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਗੁਰਜੀਤ ਸਿੰਘ ਪੂਰੀ ਤਰ੍ਹਾਂ ਸਾਬਤ ਸੂਰਤ ਸਿੱਖ ਹੈ। ਉਸ ਰਾਤ ਉਸ ਨੇ ਉਕਤ ਹਮਲਾਵਰ ਤੇ ਉਸ ਦੀ ਪਤਨੀ ਨੂੰ ਸਵਾਰੀ ਵਜੋਂ ਇਕ ਬਾਰ ਤੋਂ ਕਾਰ ਵਿਚ ਬਿਠਾਇਆ ਤੇ ਉਨ੍ਹਾਂ ਨੂੰ ਘਰ ਛੱਡਣ ਲਈ ਚਲ ਪਿਆ ਜੋ ਕਿ 5 ਮੀਲ ਦੂਰ ਸੀ। ਉਸ ਨੇ ਦੱਸਿਆ ਕਿ ਹਮਲਾਵਰ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠ ਗਿਆ ਤੇ ਉਸ ਦੀ ਪਤਨੀ ਪਿਛਲੀ ਸੀਟ ‘ਤੇ ਬੈਠ ਗਈ ਤੇ ਉਹ ਹਮਲਾਵਰ ਮੈਨੂੰ ਕਈ ਤਰ੍ਹਾਂ ਦੇ ਸਵਾਲ ਕਰਨ ਲੱਗ ਗਿਆ ਸੀ। ਇੰਨੇ ਨੂੰ ਗੁੱਸੇ ਵਿਚ ਆਏ ਉਕਤ ਹਮਲਾਵਰ ਨੇ ਉਸ ‘ਤੇ ਪਿਸਤੌਲ ਤਾਣ ਦਿੱਤਾ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਸਿੰਘ ਦੀ ਤਰਫੋਂ ਕੇਸ ਦੀ ਪੈਰਵਾਈ ਕਰ ਰਹੀ ਸਿੱਖ ਕੁਲੀਸ਼ਨ ਨੇ ਕਿਹਾ ਕਿ 3 ਹਫਤੇ ਲੰਘਣ ਤੋਂ ਬਾਅਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਨਫਰਤੀ ਹਿੰਸਾ ਦਾ ਕੇਸ ਦਰਜ ਕੀਤਾ ਗਿਆ ਹੈ ਜਿਸ ਕਾਰਨ ਗੁਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੋਰ ਵਧ ਗਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …