ਟੋਰਾਂਟੋ : ਭਾਰਤ ਸਮੇਤ 12 ਮੁਲਕਾਂ ਦੇ ਬੱਚਿਆਂ ਉਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੂਰੇ ਚੰਦ ਵਾਲੀਆਂ ਰਾਤਾਂ ਵਿੱਚ ਬੱਚੇ ਘੱਟ ਸੌਂਦੇ ਹਨ। ਹਾਲਾਂਕਿ ਇਹ ਖੋਜ ਇਸ ਧਾਰਨਾ ਨੂੰ ਤੋੜਨ ਵਿੱਚ ਨਾਕਾਮ ਰਹੀ ਹੈ ਕਿ ਪੂਰੇ ਚੰਦ ਦੌਰਾਨ ਬੱਚੇ ਜ਼ਿਆਦਾ ਸਰਗਰਮ ਹੁੰਦੇ ਹਨ। ਖੋਜਕਾਰ ਪੂਰੇ ਚੰਦ ਤੇ ਬੱਚਿਆਂ ਦੀਆਂ ਗਤੀਵਿਧੀਆਂ ਵਿਚਾਲੇ ਸਬੰਧ ਨੂੰ ਸਾਬਿਤ ਕਰਨ ਵਿੱਚ ਨਾਕਾਮ ਰਹੇ ਹਨ।ਇਹ ਖੋਜ ਕੈਨੇਡਾ ਵਿੱਚ ਉੱਤਰੀ ਓਨਟਾਰੀਓ ਖੋਜ ਸੰਸਥਾਨ ਦੇ ਬੱਚਿਆਂ ਦੇ ਹਸਪਤਾਲ ਵੱਲੋਂ ਕਰਾਈ ਗਈ ਹੈ। ਇਸ ਅਧਿਐਨ ‘ਚ ਭਾਰਤ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਕੋਲੰਬੀਆ, ਫਿਨਲੈਂਡ, ਕੀਨੀਆ, ਪੁਰਤਗਾਲ, ਦੱਖਣੀ ਅਫਰੀਕਾ, ਇੰਗਲੈਂਡ ਤੇ ਅਮਰੀਕਾ ਦੇ 9 ਤੋਂ 11 ਸਾਲ ਦੇ 5800 ਬੱਚਿਆਂ ਨੂੰ ਲਿਆ ਗਿਆ। ਖੋਜ ਅਧੀਨ ਬੱਚਿਆਂ ਨੂੰ ਸੱਤ ਦਿਨ ਤੇ ਰਾਤਾਂ ਰਫ਼ਤਾਰ ਮਾਪਣ ਵਾਲਾ ਯੰਤਰ (ਐਕਸਲਰੋਮੀਟਰ) ਪਹਿਨਾਇਆ ਗਿਆ। ਇਸ ਤੋਂ ਪਤਾ ਲੱਗਾ ਕਿ ਪੂਰੇ ਚੰਦ ਵਾਲੀ ਰਾਤ ‘ਚ ਬੱਚੇ ਪੰਜ ਮਿੰਟ ਘੱਟ ਸੌਂਦੇ ਸਨ। ਖੋਜਕਾਰਾਂ ਮੁਤਾਬਕ ਇਹ ਬੱਚਿਆਂ ਦੀ ਕੁੱਲ ਨੀਂਦ ਦਾ ਇਕ ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਚਾਨਣੀ ਕਾਰਨ ਬੱਚਿਆਂ ਦੀ ਨੀਂਦ ‘ਚ ਵਿਘਨ ਪੈਂਦਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …