ਵਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੰਡੋ-ਅਮਰੀਕਨ ਗੀਤਾ ਪਾਸੀ ਨੂੰ ਅਫਰੀਕਨ ਦੇਸ ਚਾਡ ਦਾ ਰਾਜਦੂਤ ਨਿਯੁਕਤ ਕੀਤਾ ਹੈ। ਪਾਸੀ ਨੇ ਅਮਰੀਕਾ ਦੇ ਰਾਜਦੂਤ ਵਜੋਂ ਦੀਜੋਬੁਗਤੀ ਵਿਚ 2011 ਤੋਂ 2014 ਤੱਕ ਕੰਮ ਕੀਤਾ ਹੈ। ਉਹ ਵਿਦੇਸ਼ੀ ਕਰੀਅਰ ਸਰਵਿਸ ਨਾਲ ਜੁੜੇ ਹੋਏ ਹਨ। ਉਹ ਅੱਜਕੱਲ੍ਹ ਕਰੀਅਰ ਵਿਕਾਸ ਤੇ ਬਿਓਰੋ ਆਫ ਹਿਊਮਨ ਰਿਸੋਰਸ ਦੇ ਨਿਰਦੇਸ਼ਕ ਹਨ।ਪਾਸੀ ਦੇ ਨਾਂ ਦੀ ਨਾਮਜ਼ਦਗੀ ਦੇ ਐਲਾਨ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …