ਵਾਸ਼ਿੰਗਟਨ : ਵਾਸ਼ਿੰਗਟਨ ਵਿਚ ਐਪ ਆਧਾਰਿਤ ਟੈਕਸੀ ਸੇਵਾ ਉਬਰ ਦੇ ਸਿੱਖ ਡਰਾਈਵਰ ਨੂੰ ਯਾਤਰੀ ਨੇ ਨਸਲੀ ਟਿੱਪਣੀ ਕੀਤੀ ਤੇ ਉਸ ਨੂੰ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਲੰਘੀ 5 ਦਸੰਬਰ ਨੂੰ ਵਾਸ਼ਿੰਗਟਨ ਦੇ ਤੱਟੀ ਸ਼ਹਿਰ ਬੈਲਿੰਗਹਮ ‘ਚ ਵਾਪਰੀ। ਡਰਾਈਵਰ ਦੇ ਫੋਨ ਤੋਂ ਬਾਅਦ ਘਟਨਾ ਵਾਲੀ ਥਾਂ ਪਹੁੰਚੀ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਪੰਜ ਦਸੰਬਰ ਨੂੰ ਯਾਤਰੀ ਗ੍ਰਿਫਿਨ ਲੇਵੀ ਸੇਅਰਸ (22) ਨੇ ਕੁਝ ਖਰੀਦਦਾਰੀ ਲਈ ਕੈਬ ਬੁੱਕ ਕੀਤੀ ਸੀ। ਵਾਪਸੀ ਵੇਲੇ ਉਹ ਅਚਾਨਕ ਹਿੰਸਕ ਹੋ ਗਿਆ ਤੇ ਡਰਾਈਵਰ ਦਾ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸ ਨੇ ਨਸਲੀ ਟਿੱਪਣੀਆਂ ਵੀ ਕੀਤੀਆਂ। ਡਰਾਈਵਰ ਕਿਸੇ ਤਰ੍ਹਾਂ ਕਾਰ ‘ਚੋਂ ਨਿਕਲਣ ‘ਚ ਕਾਮਯਾਬ ਰਿਹਾ ਤੇ ਹੈਲਪਲਾਈਨ ‘ਤੇ ਕਾਲ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …