Breaking News
Home / ਦੁਨੀਆ / ਭਾਰਤੀ-ਅਮਰੀਕੀ ਉੱਤਮ ਢਿੱਲੋਂ ਬਣੇ ਫੈਡਰਲ ਏਜੰਸੀ ਦੇ ਨਵੇਂ ਮੁਖੀ

ਭਾਰਤੀ-ਅਮਰੀਕੀ ਉੱਤਮ ਢਿੱਲੋਂ ਬਣੇ ਫੈਡਰਲ ਏਜੰਸੀ ਦੇ ਨਵੇਂ ਮੁਖੀ

ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਸੀਨੀਅਰ ਵਕੀਲ ਭਾਰਤੀ ਮੂਲ ਦੇ ਅਮਰੀਕੀ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਸੰਸਥਾ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਵਰਤੋਂ ਵਿਰੁੱਧ ਕੰਮ ਕਰਦੀ ਹੈ। ਢਿੱਲੋਂ ਨੇ ਰੌਬਰਟ ਪੈਟਰਸਨ ਦੀ ਜਗ੍ਹਾ ਲਈ ਹੈ। 30 ਸਾਲ ਦੀ ਸੇਵਾ ਦੇ ਬਾਅਦ ਪੈਟਰਸਨ ਰਿਟਾਇਰ ਹੋਏ ਹਨ। ਢਿੱਲੋਂ ਨੇ ਵਾੲ੍ਹੀਟ ਹਾਊਸ ਵਿਚ ਉਪ ਵਕੀਲ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਿਪਟੀ ਸਹਾਇਕ ਦੇ ਤੌਰ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਡਰੱਗ ਇਨਫੋਰਸਮੈਂਟ ਏਜੰਸੀ ਦੇ ਕਾਰਜਕਾਰੀ ਨਿਦੇਸ਼ਕ ਦਾ ਅਹੁਦਾ ਸੰਭਾਲਿਆ।ઠ ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਹਰ 9ਵੇਂ ਮਿੰਟ ਵਿਚ ਜ਼ਿਆਦਾ ਮਾਤਰਾ ਵਿਚ ਨਸ਼ੀਲੇ ਪਦਾਰਥ ਲੈਣ ਕਾਰਨ ਇਕ ਅਮਰੀਕੀ ਨਾਗਰਿਕ ਮਰ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਲੋਕ ਆਪਣੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਖਤਰਨਾਕ ਨਸ਼ੀਲੇ ਪਦਾਰਥ ਮਹਾਮਾਰੀ ਦੇ ਦੌਰ ਵਿਚੋਂ ਲੰਘ ਰਹੇ ਹਾਂ। ਸੇਸ਼ੰਸ ਨੇ ਕਿਹਾ ਕਿ ਇਸ ਸੰਕਟ ਵਿਰੁੱਧ ਲੜਾਈ ਵਿਚ ਡਰੱਗ ਇਨਫੋਰਸਮੈਂਟ ਪ੍ਰਸ਼ਾਸਨ ਦਾ ਕੰਮ ਅਹਿਮ ਹੋ ਜਾਂਦਾ ਹੈ ਅਤੇ ਉਹ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਇਕ ਮਜ਼ਬੂਤ ਅਗਵਾਈ ਦੇਣ ਲਈ ਵਚਨਬੱਧ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …