Breaking News
Home / ਦੁਨੀਆ / ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ਲੱਭਣੇ ਲਾਲ ਗੁਆਚੇ” ਲੋਕ ਅਰਪਨ

ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ਲੱਭਣੇ ਲਾਲ ਗੁਆਚੇ” ਲੋਕ ਅਰਪਨ

punjabi likhari sabha news pic copy copyਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਖਾਸ ਹੋ ਨਿਬੜੀ। ਇਹ ਮੀਟਿੰਗ 19 ਜੂਨ ਨੂੰ ਕੋਸੋ ਦੇ ਦਫ਼ਤਰ ਹੋਈ, ਜਿਸ ਵਿਚ ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ઠਲੱਭਣੇ ਲਾਲ ਗੁਆਚੇ” ਲੋਕ ਅਰਪਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ ਖਾਸ ਸ਼ਿਰਕਤ ਰਹੀ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਕੱਤਰ ਬਲਬੀਰ ਗੋਰਾ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿਬੀ, ਹਰਨੇਕ ਸਿੰਘ ਬੱਧਣੀ, ਨਰਿੰਦਰ ਕੌਰ ਧਾਲੀਵਾਲ ਅਤੇ ਖਾਸ ਮਹਿਮਾਨ ਉਜਾਗਰ ਸਿੰਘ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ। ਇਸ ਸਮੇ ਬਲਬੀਰ ਗੋਰਾ ਨੇ ਨੁੱਕੜ ਨਾਟਕਾਂ ਦੇ ਸਰਤਾਜ ਕਲਾਕਾਰ ਟੋਨੀ ਬਤਿਸ਼ ਅਤੇ ਕਹਾਣੀਕਾਰ ਸੁਖਵੰਤ ਕੌਰ ਮਾਨ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਡਾਢੇ ਦੁਖ ਦਾ ਪ੍ਰਗਟਾਵਾ ਕੀਤਾ।  ਸੰਜੀਦਾ ਮਾਹੌਲ ਨੂੰ ਬਦਲਦੇ ਹੋਏ ਉਹਨਾਂ ਸਭਾ ਦੇ ਮੈਂਬਰ ਲੇਖਕ ਸੁਖਪਾਲ ਪਰਮਾਰ ਨੂੰ ਉਹਨਾ ਦੁਆਰਾ ਕਾਮਾਗਾਟਾਮਾਰੂ ਮਾਫ਼ੀਨਾਮੇ ਸਬੰਧੀ ਲਿਖੇ ਗੀਤ ਲਈ ਵਧਾਈ ਦਿੱਤੀ। ਗਾਇਕ ਦਰਸ਼ਨ ਖੇਲਾ ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਗਾ ਕੇ ਲੋਕਾਂ ਦੀ ਪ੍ਰਸੰਸਾ ਦੇ ਪਾਤਰ ਬਣੇ ਹਨ। ਨਾਲ ਹੀ ਸਭਾ ਦੇ ਮੈਂਬਰ ਲੇਖਕ ਮੰਗਲ ਚੱਠਾ ਨੂੰ ਅਦਾਰਾ “ਦੇਸ ਪੰਜਾਬ ਟਾਈਮਜ਼” ਵੱਲੋਂ ਕਰਾਏ ਜਾ ਰਹੇ ਸਭਿਆਚਾਰਕ ਮੇਲੇ ਦੌਰਾਨ “2016 ਹੈਰੀ ਸੋਹਲ ਪੁਰਸਕਾਰ” ਨਾਲ ਸਨਮਾਨਤ ਕੀਤੇ ਜਾਣ ਦੀ ਘੋਸ਼ਣਾ ‘ਤੇ ਵਧਾਈ ਦਿੱਤੀ। ਮੰਗਲ ਚੱਠਾ ਨੂੰ ਇਹ ਪੁਰਸਕਾਰ ਉਸ ਦੀਆਂ ਮਸ਼ਹੂਰ ਕਵੀਸ਼ਰੀ ਰਚਨਾਵਾਂ ਬਦੌਲਤ ਦਿੱਤਾ ਜਾ ਰਿਹਾ ਹੈ।ઠ
ਰਚਨਾਵਾਂ ਦਾ ਦੌਰ ਗੁਰਬਚਨ ਸਿੰਘ ਬਰਾੜ ਦੀ ਕਵਿਤਾ ਨਾਲ ਸ਼ੁਰੂ ਹੋਇਆ। ਜੋਗਿੰਦਰ ਸੰਗਾ ਨੇ ਇਕ ਕਹਾਣੀ ਪੇਸ਼ ਕੀਤੀ। ਇਕ ਛੋਟੇ ਬੱਚੇ ਰਣਜੋਤ ਸਿੰਘ ਧਾਲੀਵਾਲ ਨੇ ਵੀ ਕਵਿਤਾ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ “ਫਾਦਰਜ਼ ਡੇਅ” ਨੂੰ ਸਮਰਪਿਤ ਇਕ ਗੀਤ ਨਾਲ ਹਾਜ਼ਰੀ ਲਵਾਈ ਅਤੇ ਨਾਲ ਹੀ ਉਜਾਗਰ ਸਿੰਘ ਬਾਰੇ ਵਿਸਤਾਰ ਵਿਚ ਜਾਣਕਾਰੀ ਸਾਂਝੀ ਕੀਤੀ।  ਇਸ ਤੋਂ ਉਪਰੰਤ ਹਰੀਪਾਲ ਨੇ ਹਰਨੇਕ ਬੱਧਣੀ ਦੀ ਪੁਸਤਕ ਬਾਰੇ ਅਤੇ ਕਹਾਣੀ ਕਲਾ ਬਾਰੇ ਇਕ ਵਿਸਤਾਰਪੂਰਨ ਪਰਚਾ ਪੜ੍ਹਿਆ। ਹੁਣ ਪੁਸਤਕ “ਨਹੀਓਂ ઠਲੱਭਣੇ ਲਾਲ ਗੁਆਚੇ” ਨੂੰ ਰਵਾਇਤੀ ਤੌਰ ਤੇ ਲੋਕ ਅਰਪਨ ਕੀਤਾ ਗਿਆ ਅਤੇ ਹਰਨੇਕ ਬੱਧਣੀ ਨੇ ਸਭਾ ਦਾ ਧੰਨਵਾਦ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।ઠਉਜਾਗਰ ਸਿੰਘ ਨੇ ਆਪਣੇ ਜੀਵਨ ਅਤੇ ਲਿਖਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਵੱਲੋਂ ਉਹਨਾਂ ਨੂੰ ਇਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।ઠਰਚਨਾਵਾਂ ਦੇ ਦੌਰ ਨੂੰ ਜਾਰੀ ਰੱਖਦੇ ਹੋਏ ਬਲਜਿੰਦਰ ਸਿੰਘ ਸੰਘਾ, ਜੋਰਾਵਰ ਸਿੰਘ ਬੰਸਲ, ਲਖਵਿੰਦਰ ਸਿੰਘ ਜੋਹਲ, ਗੁਰਪ੍ਰਤਾਪ ਸਿੰਘ ਢਿੱਲੋਂ, ਮਹਿੰਦਰਪਾਲ ਸਿੰਘ ਪਾਲ, ਮੰਗਲ ਸਿੰਘ ਚੱਠਾ, ਗਗਨਦੀਪ ਸਿੰਘ ਗੁਹਾਨੀਆ, ਸੁਰਿੰਦਰ ਗੀਤ, ਅਜਾਇਬ ਸਿੰਘ ਸੇਖੋਂ, ਸ਼ਿਵ ਸ਼ਰਮਾ, ਗੁਰਚਰਨ ਸਿੰਗ ਹੇਅਰ, ਮਾਸਟਰ ਅਜੀਤ ਸਿੰਘ, ਬਲਬੀਰ ਸਿੰਘ ਗੋਰਾ ਅਤੇ ਤਰਲੋਚਨ ਸਿੰਘ ਸੈਂਹਿਬੀ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਾਂਝ ਪਾਈ। ਸੁਭਾਸ਼ ਸ਼ਰਮਾ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਪੇਸ਼ ਕੀਤੀ। ਮਾਸਟਰ ਭਜਨ ਸਿੰਘ ਗਿੱਲ ਅਤੇ ਮਹਿੰਦਰ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰਨੇਕ ਬੱਧਣੀ ਨੂੰ ਵਧਾਈ ਦਿੱਤੀ। ਸੁਖਪਾਲ ਪਰਮਾਰ ਨੇ ਵੀ ਹਰਨੇਕ ਬੱਧਣੀ ਅਤੇ ਮੰਗਲ ਚੱਠਾ ਨੂੰ ਸਟੇਜ ਤੋਂ ਵਧਾਈ ਦਿੱਤੀ। ਚਾਹ ਅਤੇ ਸਨੈਕਸ ਦੀ ਸੇਵਾ ਬੱਧਣੀ ਪਰੀਵਾਰ ਵੱਲੋਂ ਹੋਈ। ਸਭਾ ਵੱਲੋਂ ਫ਼ੋਟੋਗ੍ਰਾਫ਼ੀ ਦੀ ਸੇਵਾ ਰਣਜੀਤ (ਲਾਡੀ) ਗੋਬਿੰਦਪੁਰੀ ਨੇ ਨਿਭਾਈ।ઠਅੰਤ ਵਿਚ ਅਗਲੇ ਮਹੀਨੇ ਦੀ ਮੀਟਿੰਗ ਵਿਚ ਮਿਲਣ ਦਾ ਵਾਅਦਾ ਕਰਦੇ ਹੋਏ ਪ੍ਰਧਾਨ ਤਰਲੋਚਨ ਸਿੰਘ ਸੈਂਹਬੀ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਸਮਾਪਤੀ ਕੀਤੀ। ਸਭਾ ਦੀ ਅਗਲੇ ਮਹੀਨੇ ਦੀ ਇਕੱਤਰਤਾ 17 ਜੁਲਾਈ ਨੂੰ ਕੋਸੋ ਦੇ ਦਫ਼ਤਰ ਵਿਚ ਹੋਵੇਗੀ। ਪਾਠਕ ਹੋਰ ਜਾਣਕਾਰੀ ਲਈ ਜਾਣਕਾਰੀ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …