Breaking News
Home / ਦੁਨੀਆ / ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ ਦੀ ਹੋਈ ਨਿਲਾਮੀ

ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ ਦੀ ਹੋਈ ਨਿਲਾਮੀ

175000 ਪੌਂਡ ਵਿਚ ਵਿਕੀਆਂ ਵਾਲੀਆਂ
ਲੰਡਨ/ਬਿਊਰੋ ਨਿਊਜ਼ : ਮਹਾਰਾਣੀ ਜਿੰਦ ਕੌਰ ਦੀਆਂ ਵਾਲ਼ੀਆਂ ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ ਵਿਚ 175000 ਪੌਂਡ ਦੀਆਂ ਵਿਕੀਆਂ ਹਨ। ਮਹਾਰਾਣੀ ਦੇ ਕੰਨਾਂ ਦੀਆਂ ਵਾਲੀਆਂ ਜਿਨ੍ਹਾਂ ਦਾ ਅੰਦਾਜ਼ਨ ਮੁੱਲ 20 ਤੋਂ 30 ਹਜ਼ਾਰ ਪੌਂਡ ਤੱਕ ਹੋਣ ਦੀ ਸੰਭਾਵਨਾ ਸੀ।
ਬੋਨਹੈਮਜ਼ ਨਿਲਾਮੀ ਘਰ ਵਲੋਂ ਭੇਜੇ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਮਹਾਰਾਣੀ ਜਿੰਦ ਕੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਪਤਨੀ ਸੀ ਜੋ 1836 ਵਿਚ ਮਹਾਰਾਜਾ ਦੀ ਮੌਤ ਤੋਂ ਬਾਅਦ ਸਤੀ ਨਹੀਂ ਹੋਈ ਸੀ।
1843 ਵਿਚ ਉਸ ਦੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਮਹਾਰਾਣੀ ਜਿੰਦ ਕੌਰ ਨੂੰ ਰਾਜ ਪ੍ਰਬੰਧ ਚਲਾਉਣ ਦਾ ਅਧਿਕਾਰ ਦਿੱਤਾ ਸੀ। ਬਾਅਦ ਵਿਚ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ਤੇ ਉਸ ਦੀ ਨਿੱਜੀ ਜਾਇਦਾਦ ਜ਼ਬਤ ਕਰ ਲਈ। ਹੌਲੀ-ਹੌਲੀ ਬਰਤਾਨਵੀ ਫ਼ੌਜ ਨੇ ਲੁੱਟਿਆ ਸਰਕਾਰੀ ਖ਼ਜ਼ਾਨਾ ਜਿਸ ਵਿਚ ਕੋਹੇਨੂਰ ਤੇ ਤਾਮੂਰ ਰੂਬੀ ਆਦਿ ਨੂੰ ਮਹਾਰਾਣੀ ਵਿਕਟੋਰੀਆ ਲਈ ਤੋਹਫ਼ੇ ਵਜੋਂ ਲੰਡਨ ਭੇਜ ਦਿੱਤ।
1863 ਵਿਚ ਮਹਾਰਾਣੀ ਜਿੰਦਾਂ ਦੀ ਬਰਤਾਨੀਆ ਵਿਚ ਮੌਤ ਹੋਈ। ਇਸਲਾਮਕ ਤੇ ਭਾਰਤੀ ਵਿਭਾਗ ਦੇ ਬੌਨਹੈਮ ਦੇ ਮੁਖੀ ਓਲੀਵਰ ਵਾਈਟ ਨੇ ਕਿਹਾ ਕਿ ਇਹ ਸੋਨੇ ਦੀਆਂ ਵਾਲੀਆਂ ਉਸ ਮਹਾਨ ਔਰਤ ਦੀਆਂ ਹਨ, ਜਿਸ ਨੇ ਆਪਣਾ ਰਾਜ ਭਾਗ ਗਵਾ ਕੇ ਵੀ ਹਿੰਮਤ ਨਹੀਂ ਹਾਰੀ। ਮਹਾਰਾਣੀ ਦੀਆਂ ਇਹ ਵਾਲੀਆਂ ਟੈਲੀਫ਼ੋਨ ਰਾਹੀਂ ਬੋਲੀ ਦੇ ਕੇ ਖ਼ਰੀਦਣ ਵਾਲੇ ਗਾਹਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …