155 ਸੰਸਦ ਮੈਂਬਰ ਸੂਨਕ ਦੀ ਕਰ ਰਹੇ ਹਨ ਸਪੋਰਟ,ਪੇਨੀ ਦੇ ਨਾਲ ਸਿਰਫ਼ 25
ਬਿ੍ਰਟੇਨ/ਬਿਊਰੋ ਨਿਊਜ਼ : ਰਿਸ਼ੀ ਸੂਨਕ ਦਾ ਬਿਟ੍ਰੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤਹਿ ਮੰਨਿਆ ਜਾ ਰਿਹਾ ਹੈ ਸੋਮਵਾਰ ਦੀ ਸ਼ਾਮ ਤੱਕ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ। ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਅਸਤੀਫ਼ੇ ਤੋਂ ਬਾਅਦ ਰਿਸ਼ੀ ਸੂਨਕ ਅਤੇ ਪੇਨੀ ਦਾ ਨਾਮ ਸਾਹਮਣੇ ਆਇਆ ਸੀ। ਬਿ੍ਰਟੇਨ ਦੇ ਸੰਸਦ ’ਚ 357 ਸੰਸਦ ਮੈਂਬਰ ਹਨ। ਚੋਣ ਦੇ ਨਵੇਂ ਨਿਯਮ ਅਨੁਸਾਰ ਪ੍ਰਧਾਨ ਮੰਤਰੀ ਬਣਨ ਦੇ ਲਈ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਜ਼ਰੂਰੀ ਹੁੰਦੀ ਹੈ। ਮੀਡੀਆ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਭਾਰਤੀ ਮੂਲ ਦੇ ਰਿਸ਼ੀ ਸੂਨਕ ਦੇ ਹੱਕ ਵਿਚ 155 ਸੰਸਦ ਮੈਂਬਰ ਆ ਚੁੱਕੇ ਹਨ। ਉਥੇ ਹੀ ਵਿਰੋਧੀ ਉਮੀਦਵਾਰ ਪੇਨੀ ਆਪਣੇ ਸਮਰਥਨ ਵਿਚ ਸਿਰਫ਼ 25 ਸੰਸਦ ਮੈਂਬਰਾਂ ਨੂੰ ਹੀ ਕਰ ਸਕੀ। ਪ੍ਰਧਾਨ ਮੰਤਰੀ ਦੀ ਚੋਣ ਲਈ ਅੱਜ ਸੰਸਦ ਮੈਂਬਰ ਆਨਲਾਈਨ ਵੋਟਿੰਗ ਕਰਨਗੇ। ਜਿਸ ਤੋਂ ਬਾਅਦ 28 ਅਕਤੂਬਰ ਨੂੰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਅਤੇ 29 ਅਕਤੂਬਰ ਨੂੰ ਮੰਤਰੀ ਮੰਡਲ ਦਾ ਗਠਨ ਕੀਤਾ ਜਾਵੇਗਾ।