Breaking News
Home / ਕੈਨੇਡਾ / Front / ਭਾਰਤ ਚੀਨ ਵੱਲੋਂ ਕੀਤੇ ਗੈਰਕਾਨੂੰਨੀ ਕਬਜ਼ੇ ਨੂੰ ਨਵੀਂ ਕਰੇਗਾ ਸਵੀਕਾਰ

ਭਾਰਤ ਚੀਨ ਵੱਲੋਂ ਕੀਤੇ ਗੈਰਕਾਨੂੰਨੀ ਕਬਜ਼ੇ ਨੂੰ ਨਵੀਂ ਕਰੇਗਾ ਸਵੀਕਾਰ


ਵਿਦੇਸ਼ ਰਾਜ ਮੰਤਰੀ ਨੇ ਲੋਕ ਸਭਾ ’ਚ ਪ੍ਰਸ਼ਨ ਦਾ ਦਿੱਤਾ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਸੰਸਦ ’ਚ ਦੱਸਿਆ ਕਿ ਭਾਰਤ ਨੂੰ ਚੀਨ ਦੇ ਦੋ ਨਵੇਂ ਕਸਬੇ ਬਣਾਉਣ ਸਬੰਧੀ ਜਾਣਕਾਰੀ ਮਿਲੀ ਹੈ, ਜਿਸ ਦਾ ਕੁੱਝ ਹਿੱਸਾ ਲੱਦਾਖ ’ਚ ਆਉਂਦਾ ਹੈ। ਭਾਰਤ ਸਰਕਾਰ ਨੇ ਕਿਹਾ ਕਿ ਇਸ ਦਾ ਡਿਪਲੋਮੈਟਿਕ ਤਰੀਕੇ ਨਾਲ ਸਖਤ ਵਿਰੋਧ ਦਰਜ ਕਰਵਾ ਦਿੱਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ’ਚ ਕਿਹਾ ਕਿ ਭਾਰਤੀ ਜ਼ਮੀਨ ’ਤੇ ਚੀਨ ਦੇ ਗੈਰਕਾਨੂੰਨੀ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਗਿਆ। ਨਵੇਂ ਕਸਬੇ ਬਣਾਉਣ ਨਾਲ ਨਾ ਤਾਂ ਇਸ ਇਲਾਕੇ ’ਤੇ ਭਾਰਤ ਦੀ ਸਥਿਤੀ ’ਤੇ ਕੋਈ ਅਸਰ ਪਵੇਗਾ ਅਤੇ ਨਾ ਇਸ ਨਾਲ ਚੀਨ ਦੇ ਗੈਰਕਾਨੂੰਨੀ ਕਬਜ਼ੇ ਨੂੰ ਕੋਈ ਮਾਨਤਾ ਮਿਲੇਗੀ। ਧਿਆਨ ਰਹੇ ਕਿ ਚੀਨ ਨੇ ਪਿਛਲੇ ਸਾਲ ਦਸੰਬਰ ’ਚ ਹੇਤਾਨ ਪ੍ਰਾਂਤ ’ਚ ਦੋ ਨਵੇਂ ਕਸਬੇ ਹੇਆਨ ਅਤੇ ਹੇਕਾਂਗ ਬਣਾਉਣ ਦਾ ਐਲਾਨ ਕੀਤਾ ਸੀ। ਉਦੋਂ ਭਾਰਤ ਨੇ ਸਾਫ਼-ਸਾਫ਼ ਕਿਹਾ ਸੀ ਕਿ ਇਨ੍ਹਾਂ ਕਸਬੇ ’ਚ ਮੌਜੂਦ ਕੁੱਝ ਇਲਾਕੇ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹਨ ਅਤੇ ਚੀਨ ਦਾ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਹੈ।

Check Also

ਉਪ ਰਾਸ਼ਟਰਪਤੀ ਧਨਖੜ ਨੇ ਸੰਸਦ ਨੂੰ ਦੱਸਿਆ ਸੁਪਰੀਮ

ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ …