ਬਰੈਂਪਟਨ/ਬਾਸੀ ਹਰਚੰਦ ਭਾਰਤ ਦੀ ਅਜ਼ਾਦੀ ਦੀ ਲੜਾਈઠ ਵਿੱਚ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਦਿਆਂ ਜਿਸ ਨੌਜਵਾਨ ਸ:ਭਗਤ ਸਿੰਘ ਨੇ ਸ਼ਹੀਦੀ ਦੇ ਕੇ ਨਾਮਾ ਖੱਟਿਆ ਅਤੇ ਭਾਰਤ ਦੀ ਅਜ਼ਾਦੀઠ ਦੀ ਲੜਾਈ ਨੂੰ ਤੇਜ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸਹਿਦੇਵ, ਅਮ੍ਰਿੰਤ ਢਿਲੋਂ, ਸੁਖਦੇਵ ਸਿੰਘ ਧਾਲੀਵਾਲ, ਜਰਨੈਲ ਸਿੰਘ ਅਚਰਵਾਲ, ਡਾ:ਬਲਜਿੰਦਰ ਸਿੰਘ ਸੇਖੋਂ, ਗੱਜਣ ਸਿੰਘ, ਡਾ:ਦਵਿੰਦਰ ਸਿੰਘ ਲੱਧੜ ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਪੰਜਾਬੀ ਸੱਭਿਆਚਾਰ ਮੰਚ ਅਤੇ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਉਸ ਮਹਾਨ ਸ਼ਹੀਦ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਕੇ ਯਾਦ ਕੀਤਾ ਗਿਆ ਅਤੇ ਉਸ ਦੀ ਸੋਚ ਨੂੰ ਬਰਕਾਰਰ ਰੱਖ ਕੇ ਬੇਇਨਸਾਫੀਆਂ ਵਿਰੁੱਧ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ। ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਨੇ ਵਿਸਥਾਰ ਵਿੱਚ ਹਿਦੋਸਤਾਨ ਵਿੱਚ ਪੈਰ ਪਸਾਰ ਰਹੀ ਸਰਮਾਏਦਾਰੀ ਅਤੇ ਕਿਰਤੀਆਂ ਦੇ ਜੀਵਨ ਵਿੱਚ ਆ ਰਹੇ ਨਿਘਾਰ ਦਾ ਜਿਕਰ ਕੀਤਾ। ਸ਼ਹੀਦਾਂ ਦੀਆਂ ਅਜ਼ਾਦੀ, ਸਮਾਨਤਾ, ਖੁਸ਼ਹਾਲੀ ਲਿਆਉਣ ਲਈ ਕੀਤੀ ਕੁਰਬਾਨੀ ਦਾ ਮੌਜੂਦਾ ਭ੍ਰਿਸ਼ਟ ਸਰਕਾਰਾਂ ਮੁੱਲ ਨਹੀਂ ਪਾਇਆ। ਭਗਤ ਸਿੰਘ ਦੇ ਭਾਣਜ ਜਵਾਈ ਅਮ੍ਰਿੰਤ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਦੀਆਂ ਕਈ ਪਰਿਵਾਰਕ ਕਈ ਗੱਲਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਹ ਭੈਅ ਮੁਕਤ, ਸਵਾਰਥ ਮੁਕਤ ਹੋ ਗਏ ਸਨ। ਇੱਕ ਗੱਲ ਉਨ੍ਹਾਂ ਹੋਰ ਦੱਸੀ ਕਿ ਭਗਤ ਸਿੰਘ ਦੇ ਪਰਿਵਾਰ ਦੀ ਡਾਕ ਸੈਂਸਰ ਕਰਨ ਦਾ ਅੰਗਰੇਜ਼ਾਂ ਨੇ ਪੱਤਰ ਜਾਰੀ ਕਰਕੇ ਧੱਕੇ ਨਾਲ ਹੱਕ ਲਿਆ ਸੀ। ਉਹ ਅੱਜ ਤੱਕ ਵਾਪਸ ਨਹੀਂ ਲਿਆ ਗਿਆ। ਜਰਨੈਲ ਸਿੰਘ ਅਚਰਵਾਲ ਨੇ ਆਪਣੇ ਭਾਸ਼ਨ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ ਕੀਤੇ ਲਸਾਨੀ ਕਾਰਨਾਮਿਆਂ ‘ਤੇ ਰੌਸ਼ਨੀ ਪਾਈ। ਇਨ੍ਹਾਂ ਤੋਂ ਇਲਾਵਾ ਡਾ. ਬਲਜਿੰਦਰ ਸਿੰਘ ਸੇਖੋਂ, ਡਾ ਦਵਿੰਦਰ ਸਿੰਘ ਲੱਧੜ, ਜਗਜੀਤ ਸਿੰਘ ਜੋਗਾ, ਸਰੋਕਾਰਾਂ ਦੀ ਅਵਾਜ਼ ਵਾਲੇ ਹਰਬੰਸ ਸਿੰਘ, ਮੋਹਨ ਸਿੰਘ ਭੰਗੂ, ਪ੍ਰੋ: ਨਿਰਮਲ ਸਿੰਘ ਧਾਰਨੀ, ਮੱਲ ਸਿੰਘ ਬਾਸੀ, ਚਰਨਜੀਤ ਸਿੰਘ ਬਰਾੜ, ਡਾ:ਪਰਮਜੀਤ ਸਿੰਘ, ਵਕੀਲ ਅਜੈਬ ਸਿੰਘ ਚੱਠਾ, ਕਰਨਲ ਗੁਰਨਾਮ ਸਿੰਘ ਜੌੜਾ ઠਨੇ ਸਮਾਗਮ ਨੂੰ ਸੰਬੋਧਨ ਕੀਤਾ।
ਭਰੇ ਹੋਏ ਹਾਲ ਵਿੱਚ ਸਮਾਜ ਦੀਆਂ ਨਾਮਵਰ ਸ਼ਖਸ਼ੀਅਤਾਂ ਸ਼ਹੀਦ ਭਗਤ ਸਿੰਘ ਦੇ ਸਮਾਗਮ ਵਿੱਚ ਪਹੁੰਚੀਆਂ ਸਨ । ਜਿਨ੍ਹਾਂ ਵਿੱਚ ਦਲਜੀਤ ਸਿੰਘ ਗੇਂਦੂ, ਕਾਮਰੇਡ ਸਾਧੂ ਸਿੰਘ ਡਰੋਲੀ, ਸੁਰਿੰਦਰ ਸਿੰਘ ਪਾਮਾ, ਪ੍ਰਿੰਸੀਪਲ ਸਤਵੰਤ ਸਿੰਘ, ਗੁਰਦਰਸ਼ਨ ਸਿੰਘ, ਰੰਗ ਮੰਚ ਕਰਮੀ ਨਾਹਰ ਸਿੰਘ ਔਜਲਾ, ਲਾਲ ਸਿੰਘ ਚਾਹਲ, ਗੁਰਦਿਆਲ ਸਿੰਘ ਢਾਲਾ ਆਦਿ ਸਨ। ਸਮਾਗਮ ਵਿੱਚ ਹਾਜ਼ਰ ਮੈਂਬਰਾਂ ਨੇ ਮਤਾ ਪਾਸ ਕੀਤਾઠ ਕਿ ਵਿਦੇਸ਼ਾਂ ਵਿੱਚ ਵਸੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀਆਂ ਪੈਨਸ਼ਨਾਂ ਤੇ ਮਿਲਦੇ ਲਾਭ ਨੂੰ ਬੰਦ ਕਰਨ ਵਿਰੁੱਧ ਜ਼ੋਰਦਾਰ ਰੋਸ ਜਤਾਇਆ ਅਤੇ ਇਸ ਪੱਤਰ ਨੂੰ ਵਾਪਸ ਲੈਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ। ਸਮਾਗਮ ਦੇ ਲਈ ਚਾਹ ਪਾਣੀ ਦਾ ਪਰਬੰਧ ਆਪਣੇ ਵੱਲੋਂ ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਨੇ ਕੀਤਾ। ਮੰਚ ਵੱਲੋਂ ਉਨ੍ਹਾਂ ਦੀ ਸੇਵਾ ਦੀ ਸ਼ਲਾਘਾ ਕੀਤੀ ਗਈ। ਸਮਾਗਮ ਦੇ ਸੰਚਾਲਣ ਦੀ ਸਟੇਜ ਸਕੱਤਰ ਵਜੋਂ ਜ਼ਿੰਮੇਵਾਰੀ ਹਰਚੰਦ ਸਿੰਘ ਬਾਸੀ ਨੇ ਨਿਭਾਈ। ਅੰਤ ਵਿੱਚ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਸੀਨੀਅਰ ਮੈਂਬਰ ਗੱਜਣ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਦਾਤ ਦੇਣੀ ਬਣਦੀ ਹੈ ਅਤੇ ਬੇਇਨਸਾਫੀਆਂ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …