Breaking News
Home / ਦੁਨੀਆ / ਇੰਗਲੈਂਡ ‘ਚ ਕਰੋਨਾ ਟੀਕਾਕਰਨ ਮੁਹਿੰਮ ਅਗਲੇ ਹਫ਼ਤੇ ਤੋਂ ਹੋਵੇਗੀ ਸ਼ੁਰੂ

ਇੰਗਲੈਂਡ ‘ਚ ਕਰੋਨਾ ਟੀਕਾਕਰਨ ਮੁਹਿੰਮ ਅਗਲੇ ਹਫ਼ਤੇ ਤੋਂ ਹੋਵੇਗੀ ਸ਼ੁਰੂ

Image Courtesy :indiatvnews

ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਵਾਲਾ ਯੂਕੇ ਦੁਨੀਆ ਦਾ ਪਹਿਲਾ ਮੁਲਕ ਬਣਿਆ
ਲੰਡਨ/ਬਿਊਰੋ ਨਿਊਜ਼
ਫਾਈਜ਼ਰ/ਬਾਇਓਐਨਟੈੱਕ ਦੇ ਕਰੋਨਾਵਾਇਰਸ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਵਾਲਾ ਯੂਕੇ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ ਹੈ। ਇਹ ਟੀਕਾ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਤੇ ਜਰਮਨੀ ਦੀ ਕੰਪਨੀ ਬਾਇਓਐਨਟੈੱਕ ਨੇ ਸਾਂਝੇ ਤੌਰ ‘ਤੇ ਵਿਕਸਿਤ ਕੀਤਾ ਹੈ।
ਇਸ ਤੋਂ ਬਾਅਦ ਹੁਣ ਅਗਲੇ ਹਫ਼ਤੇ ਤੋਂ ਟੀਕਾ ਲੋਕਾਂ ਦੇ ਇਲਾਜ ਲਈ ਵਰਤੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਬਰਤਾਨੀਆ ਦੀ ਦਵਾਈਆਂ ਤੇ ਸਿਹਤ ਸੰਭਾਲ ਨਾਲ ਜੁੜੀ ਏਜੰਸੀ (ਐਮਐਚਆਰਏ) ਨੇ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 95 ਪ੍ਰਤੀਸ਼ਤ ਤੱਕ ਅਸਰਦਾਰ ਹੈ। ਯੂਕੇ ਸਰਕਾਰ ਨੇ ਕਿਹਾ ਹੈ ਕਿ ਮਨਜ਼ੂਰੀ ਤੋਂ ਪਹਿਲਾਂ ਅੰਕੜਿਆਂ ਦੀ ‘ਗਹਿਰੀ’ ਸਮੀਖ਼ਿਆ ਕੀਤੀ ਗਈ ਹੈ। ਇਸ ਨੂੰ ਤੇਜ਼ੀ ਨਾਲ ਅਮਲ ਵਿਚ ਲਿਆਂਦਾ ਗਿਆ ਹੈ ਪਰ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ‘ਮੈਨੂੰ ਖ਼ੁਸ਼ੀ ਹੋ ਰਹੀ ਹੈ।ਮਦਦ ਆ ਰਹੀ ਹੈ। ਅਸੀਂ ਸਵੇਰ ਚੜ੍ਹਦੀ ਦੇਖ ਰਹੇ ਹਾਂ। ਸਾਨੂੰ ਹੁਣ ਬਸ ਤਾਲਾਬੰਦੀ ਦੇ ਨੇਮਾਂ ਦੀ ਪਾਲਣਾ ਕਰਨ ਦੇ ਯਤਨ ਹੀ ਕਰਨੇ ਹੋਣਗੇ। ਸੰਨ 2020 ਬਹੁਤ ਔਖਾ ਲੰਘਿਆ ਹੈ ਪਰ 2021 ਰੌਸ਼ਨ ਹੋਵੇਗਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …