ਡਾਕਟਰਾਂ ਵੱਲੋਂ ਨਵੇਂ ਚੁਣੇ ਰਾਸ਼ਟਰਪਤੀ ਨੂੰ ਵਾਕਿੰਗ ਬੂਟ ਪਾਉਣ ਦੀ ਸਲਾਹ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਿਡੇਨ ਆਪਣੇ ਕੁੱਤੇ ਨਾਲ ਖੇਡਦਿਆਂ ਪੈਰ ਤੁੜਾ ਬੈਠੇ ਹਨ। ਡੈਮੋਕਰੈਟਿਕ ਆਗੂ ਦੇ ਡਾਕਟਰ ਮੁਤਾਬਕ ਬਿਡੇਨ ਦੇ ਪੈਰ ਦੇ ਐਨ ਵਿਚਾਲੇ ਮਾਮੂਲੀ ਜਿਹਾ ਫਰੈਕਚਰ ਆਇਆ ਹੈ, ਜਿਸ ਲਈ ਉਨ੍ਹਾਂ ਨੂੰ ਅਗਲੇ ਕੁਝ ਹਫ਼ਤੇ ਪੈਰ ਵਿੱਚ (ਵਾਕਿੰਗ) ਬੂਟ ਪਾ ਕੇ ਰੱਖਣਾ ਹੋਵੇਗਾ। ਜਾਣਕਾਰੀ ਅਨੁਸਾਰ ਬਿਡੇਨ ਜਰਮਨ ਸ਼ੈਫਰਡ ਨਸਲ ਦੇ ਆਪਣੇ ਕੁੱਤੇ ‘ਮੇਜਰ’ ਨਾਲ ਖੇਡ ਰਹੇ ਸਨ ਕਿ ਪੈਰ ਤਿਲਕਣ ਨਾਲ ਉਨ੍ਹਾਂ ਦਾ ਗਿੱਟਾ ਮੁੜ ਗਿਆ। ਬਿਡੇਨ ਨੇ ਅਜੇ ਦਸ ਦਿਨ ਪਹਿਲਾਂ 20 ਨਵੰਬਰ ਨੂੰ ਆਪਣਾ 78ਵਾਂ ਜਨਮ ਦਿਨ ਮਨਾਇਆ ਸੀ। ਅਗਲੇ ਸਾਲ 20 ਜਨਵਰੀ ਨੂੰ ਮੁਲਕ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮੌਕੇ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਬਣ ਜਾਣਗੇ। ਬਿਡੇਨ ਦੇ ਫਿਜ਼ੀਸ਼ੀਅਨ ਡਾ.ਕੈਵਿਨ ਓ’ਕੌਨਰ ਨੇ ਇਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਐਕਸਰੇਅ ਵਿਚ ਫਰੈਕਚਰ ਨੂੰ ਲੈ ਕੇ ਕੁਝ ਨਜ਼ਰ ਨਹੀਂ ਆਇਆ, ਪਰ ਕਲੀਨਿਕਲ ਜਾਂਚ ਤੋਂ ਤਫ਼ਸੀਲੀ ਇਮੇਜਿੰਗ (ਐਕਸਰੇਅ) ਦੀ ਲੋੜ ਮਹਿਸੂਸ ਹੋਈ। ਮਗਰੋਂ ਸੀਟੀ ਸਕੈਨ ਵਿੱਚ ਪੈਰ ਤੇ ਗਿੱਟੇ ਦੇ ਐਨ ਵਿਚਾਲੇ ਮਾਮੂਲੀ ਫਰੈਕਚਰ ਦੀ ਪੁਸ਼ਟੀ ਹੋ ਗਈ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …