Breaking News
Home / ਦੁਨੀਆ / ਭਾਰਤਵੰਸ਼ੀ ਰਾਜ ਸ਼ਾਹ ਨੇ ਛੱਡਿਆ ਟਰੰਪ ਪ੍ਰਸ਼ਾਸਨ

ਭਾਰਤਵੰਸ਼ੀ ਰਾਜ ਸ਼ਾਹ ਨੇ ਛੱਡਿਆ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਪ੍ਰੈਸ ਦਫਤਰ ਵਿਚ ਨਿਯੁਕਤ ਹੋਏ ਪਹਿਲੇ ਭਾਰਤੀ-ਅਮਰੀਕੀ ਰਾਜ ਸ਼ਾਹ (34) ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਉਹ ਫਲੋਰਿਡਾ ਦੀ ਲਾਬਿੰਗ ਫਰਮ ‘ਬੈਲਾਰਡ ਪਾਰਟਨਰਸ’ ਦਾ ਹਿੱਸਾ ਬਣਨ ਜਾ ਰਹੇ ਹਨ। ਉਨ੍ਹਾਂ ਦਾ ਅਸਤੀਫਾ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਦੇਸ਼ ਦੇ ਕਈ ਅਧਿਕਾਰੀ ਤੇ ਮੰਤਰੀ ਆਪਣਾ ਅਹੁਦਾ ਛੱਡ ਚੁੱਕੇ ਹਨ। ਵਾੲ੍ਹੀਟ ਹਾਊਸ ਦੇ ਪ੍ਰੈਸ ਤੇ ਸੰਚਾਰ ਟੀਮ ਦੇ ਕਈ ਅਧਿਕਾਰੀ ਵੀ ਅਸਤੀਫਾ ਦੇ ਚੁੱਕੇ ਹਨ। ਕੁਝ ਦਾ ਤਬਾਦਲਾ ਹੋ ਗਿਆ ਹੈ। ਦੱਸਣਯੋਗ ਹੈ ਕਿ ਗੁਜਰਾਤੀ ਪਰਿਵਾਰ ‘ਚ ਪੈਦਾ ਹੋਏ ਤੇ 2017 ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਉਨ੍ਹਾਂ ਦੇ ਪ੍ਰਸ਼ਾਸਨ ਦਾ ਹਿੱਸਾ ਸਨ। ਉਨ੍ਹਾਂ ਨੂੰ ਡਿਪਟੀ ਸੰਚਾਰ ਡਾਇਰੈਕਟਰ ਦਾ ਅਹੁਦਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਰਿਜ਼ਰਵ ਵਿਭਾਗ ਦੇ ਡਾਇਰੈਕਟਰ ਰਹੇ ਸਨ। ਉਨ੍ਹਾਂ ਨੇ ਬ੍ਰੈਟ ਐਮ ਕੈਵਨਾਗ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਪ੍ਰਕਿਰਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਟਰੰਪ ਪ੍ਰਸ਼ਾਸਨ ਤੋ ਹਟ ਚੁੱਕੇ ਹਨ ਕਈ ਅਧਿਕਾਰੀ ਅਟਾਰਨੀ ਜਨਰਲ ਜੈਫ ਸੈਸ਼ਨਜ਼ ਦੀ ਬਰਖਾਸਤਗੀ ਤੋਂ ਬਾਅਦ ਪਿਛਲੇ ਮਹੀਨੇ ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਅਕਤੂਬਰ ਵਿਚ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਭਾਰਤਵੰਸ਼ੀ ਨਿੱਕੀ ਹੇਲੀ ਨੇ ਵੀ ਅਸਤੀਫਾ ਦੇ ਦਿੱਤਾ ਸੀ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …