Breaking News
Home / ਦੁਨੀਆ / ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਪ੍ਰੀਤ ਕੌਰ ਗਿੱਲ ਅਹਿਮ ਸੰਸਦੀ ਕਮੇਟੀ ਲਈ ਚੁਣੀ ਗਈ

ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਪ੍ਰੀਤ ਕੌਰ ਗਿੱਲ ਅਹਿਮ ਸੰਸਦੀ ਕਮੇਟੀ ਲਈ ਚੁਣੀ ਗਈ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਸਰਬ-ਪਾਰਟੀ ਕਮੇਟੀ ਵਿੱਚ ਚੁਣੀ ਗਈ ਹੈ। ਇਹ ਕਮੇਟੀ ਗ੍ਰਹਿ ਦਫ਼ਤਰ ਦੇ ਕੰਮ-ਕਾਜ ਦੀ ਨਿਗਰਾਨੀ ਕਰਦੀ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਆਮ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਐਜਬਾਸਟਨ ਸੀਟ ਤੋਂ ਜਿੱਤੀ ਪ੍ਰੀਤ ਗਿੱਲ ਯੂਕੇ ਸੰਸਦ ਵਿੱਚ ਗ੍ਰਹਿ ਮਾਮਲਿਆਂ ਬਾਰੇ ਵਿਸ਼ੇਸ਼ ਕਮੇਟੀ ਵਿੱਚ ਚੁਣੀ ਗਈ ਹੈ। ਇਸ ਕਮੇਟੀ ਵਿੱਚ 10 ਹੋਰ ਬ੍ਰਿਟਿਸ਼ ਐਮਪੀ ਵੀ ਸ਼ਾਮਲ ਹਨ। 44 ਸਾਲਾ ਪ੍ਰੀਤ ਨੇ ਕਿਹਾ, ‘ਇਸ ਚੋਣ ਤੋਂ ਪਹਿਲਾਂ ਸਾਡੇ ਕੋਲ ਕੋਈ ਸਿੱਖ ਕਾਨੂੰਨਸਾਜ਼ ਨਹੀਂ ਸੀ। ਇਸ ਤਰ੍ਹਾਂ ਸਿੱਖਾਂ ਦੀ ਨੁਮਾਇੰਦਗੀ ਨਹੀਂ ਸੀ ਅਤੇ ਸਾਡੇ ਕੋਲ ਕੋਈ ਮਹਿਲਾ ਸਿੱਖ ਪ੍ਰਤੀਨਿਧ ਵੀ ਨਹੀਂ ਸੀ।’ ਦੱਸਣਯੋਗ ਹੈ ਕਿ ਹਾਊਸ ਆਫ ਕਾਮਨਜ਼ ਵਿੱਚ ਗ੍ਰਹਿ ਮਾਮਲਿਆਂ ਬਾਰੇ ਵਿਸ਼ੇਸ਼ ਕਮੇਟੀ ਦੇ ਕੀਥ ਵਾਜ਼ ਮੁਖੀ ਰਹੇ ਹਨ, ਜੋ ਸਭ ਤੋਂ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲਾ ਭਾਰਤੀ ਮੂਲ ਦਾ ਐਮਪੀ ਹੈ। ਉਨ੍ਹਾਂ ਨੇ ਇਸ ਅਹੁਦੇ ਤੋਂ ਪਿਛਲੇ ਸਾਲ ਅਸਤੀਫ਼ਾ ਦੇ ਦਿੱਤਾ ਸੀ। ਇਸ ਅਹੁਦੇ ਉਤੇ ਹੁਣ ਲੇਬਰ ਪਾਰਟੀ ਦੀ ਐਮਪੀ ਯਵੈਟੇ ਕੂਪਰ ਬਿਰਾਜਮਾਨ ਹੈ, ਜੋ ਪਿਛਲੇ ਹਫ਼ਤੇ ਨਿਰਵਿਰੋਧ ਚੁਣੀ ਗਈ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …