6.6 C
Toronto
Wednesday, November 5, 2025
spot_img
Homeਦੁਨੀਆਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ 'ਚ ਸੁਰੱਖਿਆ ਦਾ ਫਿਕਰ

ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ‘ਚ ਸੁਰੱਖਿਆ ਦਾ ਫਿਕਰ

ਵੀਜ਼ਾ ਪ੍ਰਾਪਤ ਕਰਨਾ ਤੇ ਇਸ ਨੂੰ ਬਰਕਰਾਰ ਰੱਖਣਾ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ
ਵਾਸ਼ਿੰਗਟਨ : ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵੀ ਪੜ੍ਹਾਈ ਬਾਰੇ ‘ਵੱਡੀ ਚਿੰਤਾ ਹੈ’ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪਾੜ੍ਹਿਆਂ ਨੂੰ ਆਪਣੀ ਸੁਰੱਖਿਆ ਤੇ ਉਨ੍ਹਾਂ ਨੂੰ ਸਹਿਜੇ ਸਵੀਕਾਰ ਕੀਤੇ ਜਾਣ ਦਾ ਫਿਕਰ ਵੀ ਖਾ ਰਿਹਾ ਹੈ। ਇਹ ਖ਼ੁਲਾਸਾ ਇਕ ਸਰਵੇਖਣ ਤੋਂ ਹੋਇਆ ਹੈ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ (ਆਈਆਈਈ) ਦਾ ਮੰਨਣਾ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਛੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੇ ਦੇਸ਼ ਵਿਚ ਦਾਖ਼ਲੇ ਉਤੇ ਰੋਕ ਲਾਉਣ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਗਜ਼ੀਕਿਊਟਵ ਹੁਕਮਾਂ ਨੂੰ ਜੂਨ ਵਿੱਚ ਅਸਥਾਈ ਤੌਰ ‘ਤੇ ਜਾਇਜ਼ ਠਹਿਰਾਇਆ ਹੈ ਪਰ ਇਸ ਦਾ ਅੰਤਿਮ ਫ਼ੈਸਲਾ ਕੀ ਹੋਵੇਗਾ ਇਸ ਨੂੰ ਲੈ ਕੇ ਵੀ ਉਨ੍ਹਾਂ ਦੇ ਦਿਮਾਗ ਵਿੱਚ ਉਧੇੜ-ਬੁਣ ਚੱਲ ਰਹੀ ਹੈ।ਸਰਵੇਖਣ ਮੁਤਾਬਕ ਲੱਕੌਮਾਂਤਰੀ ਵਿਦਿਆਰਥੀ ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਅਮਰੀਕਾ ਦੀ ਆਰਥਿਕਤਾ ਵਿੱਚ 36 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾ ਰਹੇ ਹਨ। ਅਜਿਹੇ ਵਿੱਚ ਕਾਫ਼ੀ ਕੁੱਝ ਦਾਅ ਉਤੇ ਲੱਗਾ ਹੈ। ਗ਼ੌਰਤਲਬ ਹੈ ਕਿ ਆਈਆਈਈ ਸ਼ਾਂਤੀਪੂਰਨ ਤੇ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੀ ਇਕ ਗੈਰ ਮੁਨਾਫਾਖੋਰ ਸੰਸਥਾ ਹੈ।ਆਈਆਈਈ ਨੇ ਕਿਹਾ ਕਿ ਇਸ ਸਰਵੇਖਣ ਦੇ ਨਤੀਜੇ ਮੱਧ ਪੂਰਬੀ ਤੇ ਭਾਰਤ ਦੇ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਚੋਟੀ ਦੀਆਂ ਸੰਸਥਾਵਾਂ ਦੀ ਚਿੰਤਾ ਨੂੰ ਦਰਸਾਉਂਦੇ ਹਨ। 31 ਫ਼ੀਸਦ ਇੰਸਟੀਚਿਊਟਸ ਨੂੰ ਫਿਕਰ ਹੈ ਕਿ ਦਾਖ਼ਲੇ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੇ ਮੱਧ ਪੂਰਬੀ ਮੁਲਕਾਂ ਦੇ ਵਿਦਿਆਰਥੀ ਸ਼ਾਇਦ ਕੈਂਪਸ ਨਾ ਪਹੁੰਚਣ। 20 ਫ਼ੀਸਦ ਅਦਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸ਼ਾਇਦ ਭਾਰਤੀ ਵਿਦਿਆਰਥੀ ਨਾ ਬਹੁੜਨ।

RELATED ARTICLES
POPULAR POSTS