Breaking News
Home / ਦੁਨੀਆ / ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ‘ਚ ਭਾਰਤ ਦਾ ਨੰਬਰ ਦੂਜਾ

ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ‘ਚ ਭਾਰਤ ਦਾ ਨੰਬਰ ਦੂਜਾ

ਸੰਯੁਕਤ ਰਾਸ਼ਟਰ : ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉਤੇ ਹੈ ਜਦੋਂ ਕਿ ਅਮਰੀਕਾ ਤੇ ਯੂਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਪਰਵਾਸ ਸਥਾਨ ਹਨ। ਇਹ ਖ਼ੁਲਾਸਾ ਯੂਐਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਆਪਣੀ ਰਿਪੋਰਟ ‘ਮਯਰਿੰਗ ਗਲੋਬਲ ਮਾਈਗ੍ਰੇਸ਼ਨ ਪੋਟੈਂਸ਼ਲ 2010-15’ ਵਿੱਚ ਸਾਲ 2010 ਤੋਂ 2015 ਦੌਰਾਨ ਆਲਮੀ ਪੱਧਰ ‘ਤੇ ਲੋਕਾਂ ਦੇ ਪਰਵਾਸ ਬਾਰੇ ਇਰਾਦਿਆਂ ਦਾ ਅਧਿਐਨ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਕੌਮਾਂਤਰੀ ਪੱਧਰ ‘ਤੇ 1.3 ਫ਼ੀਸਦ ਬਾਲਗ ਜਾਂ 6.6 ਕਰੋੜ ਲੋਕਾਂ ਨੇ ਕਿਹਾ ਕਿ ਉਹ ਅਗਲੇ 12 ਮਹੀਨਿਆਂ ਅੰਦਰ ਪੱਕੇ ਤੌਰ ‘ਤੇ ਪਰਵਾਸ ਕਰਨ ਦੀ ਯੋਜਨਾ ਬਣਾ ਰਹੇ ਹਨ। ਪਰਵਾਸ ਦਾ ਇਰਾਦਾ ਰੱਖਣ ਵਾਲਿਆਂ ਲਈ ਸਭ ਤੋਂ ਪਸੰਦੀਦਾ ਜਗ੍ਹਾ ਅਮਰੀਕਾ ਹੈ। ਇਸ ਬਾਅਦ ਇੰਗਲੈਂਡ, ਸਾਊਦੀ ਅਰਬ, ਫਰਾਂਸ, ਕੈਨੇਡਾ, ਜਰਮਨੀ ਤੇ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ। ਪਰਵਾਸ ਦੀ ਯੋਜਨਾ ਬਣਾਉਣ ਵਾਲਿਆਂ ਵਿੱਚੋਂ ਤਕਰੀਬਨ ਅੱਧੇ ਲੋਕ ਮਹਿਜ਼ 20 ਮੁਲਕਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਨੰਬਰ ਨਾਇਜੀਰੀਆ ਦਾ ਹੈ। ਇਸ ਬਾਅਦ ਭਾਰਤ, ਕਾਂਗੋ, ਸੂਡਾਨ, ਬੰਗਲਾਦੇਸ਼ ਤੇ ਚੀਨ ਆਉਂਦਾ ਹੈ।
ਭਾਰਤ ਦੇ 48 ਲੱਖ ਬਾਲਗ ਪਰਵਾਸ ਦੀ ਯੋਜਨਾ ਤੇ ਤਿਆਰੀ ਕਰ ਰਹੇ ਹਨ। 35 ਲੱਖ ਲੋਕ ਯੋਜਨਾ ਬਣਾ ਰਹੇ ਹਨ ਅਤੇ 13 ਲੱਖ ਤਿਆਰੀ ਕਰ ਰਹੇ ਹਨ। ਨਾਇਜੀਰੀਆ ਵਿੱਚ 51 ਲੱਖ ਲੋਕ ਪਰਵਾਸ ਦੀ ਤਿਆਰੀ ਵਿੱਚ ਹਨ। ਕਾਂਗੋ ਵਿੱਚ ਇਹ ਗਿਣਤੀ 41 ਲੱਖ ਜਦੋਂ ਕਿ ਚੀਨ ਤੇ ਬੰਗਲਾਦੇਸ਼ ਵਿੱਚ 27-27 ਲੱਖ ਹੈ। ઠ

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …