11.2 C
Toronto
Saturday, September 26, 2026
spot_img
Homeਪੰਜਾਬਪ੍ਰਕਾਸ਼ ਸਿੰਘ ਬਾਦਲ ਨੇ ਮਨਾਇਆ 93ਵਾਂ ਜਨਮ ਦਿਨ

ਪ੍ਰਕਾਸ਼ ਸਿੰਘ ਬਾਦਲ ਨੇ ਮਨਾਇਆ 93ਵਾਂ ਜਨਮ ਦਿਨ

ਪ੍ਰਕਾਸ਼ ਸਿੰਘ ਬਾਦਲ ਨੇ ਮਨਾਇਆ 93ਵਾਂ ਜਨਮ ਦਿਨਭਰਾ ਗੁਰਦਾਸ ਨੂੰ ਖੁਆਇਆ ਕੇਕ
ਲੰਬੀ : ਅਜੋਕੀ ਭਾਰਤੀ ਸਿਆਸਤ ‘ਚ ਸਭ ਤੋਂ ਵਡੇਰੀ ਉਮਰ ਦੇ ਰਾਜਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਜ਼ਿੰਦਗੀ ਦੇ 93ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਗਏ। ਪਿੰਡ ਬਾਦਲ ਵਿਚ ਉਨ੍ਹਾਂ ਦਾ 92ਵਾਂ ਜਨਮ ਦਿਨ ਪਰਿਵਾਰਕ ਪੱਧਰ ‘ਤੇ ਮਨਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਤੋਂ ਲੈ ਕੇ ਵੱਖ-ਵੱਖ ਸਿਆਸਤਦਾਨ ਬਾਬਾ ਬੋਹੜ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਪੁੱਜੇ। ਸਾਬਕਾ ਮੁੱਖ ਮੰਤਰੀ ਨੇ ਆਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ, ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਦੋਵੇਂ ਪੋਤਰੀਆਂ ਹਰਕੀਰਤ ਕੌਰ ਬਾਦਲ ਅਤੇ ਗੁਰਲੀਨ ਕੌਰ ਬਾਦਲ ਦੀ ਮੌਜੂਦਗੀ ‘ਚ ਜਨਮ ਦਿਨ ਦਾ ਕੇਕ ਕੱਟਿਆ। ਗੁਰਦਾਸ ਸਿੰਘ ਬਾਦਲ ਨੇ ਕੇਕ ਖੁਆ ਕੇ ਵੱਡੇ ਭਰਾ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਫਿਰ ਵੱਡੇ ਬਾਦਲ ਨੇ ਗੁਰਦਾਸ ਹੁਰਾਂ ਨੂੰ ਕੇਕ ਖੁਆ ਕੇ ਵਧਾਈ ਕਬੂਲੀ। ਜ਼ਿਕਰਯੋਗ ਹੈ ਕਿ ਪਰਿਵਾਰਕ ਤੌਰ ‘ਤੇ ਸਿਆਸੀ ਵਖਰੇਵੇਂ ਦੇ ਬਾਵਜੂਦ ਦੋਵੇਂ ਭਰਾ ਕਈ ਵਾਰ ਇਕੱਠੇ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ।

RELATED ARTICLES
POPULAR POSTS