Breaking News
Home / ਪੰਜਾਬ / ਜੰਜੂਆ ਦੇ ਸੇਵਾ-ਕਾਲ ’ਚ ਵਾਧੇ ਲਈ ਕੇਂਦਰ ਨੂੰ ਕੀਤੀ ਸਿਫਾਰਸ਼

ਜੰਜੂਆ ਦੇ ਸੇਵਾ-ਕਾਲ ’ਚ ਵਾਧੇ ਲਈ ਕੇਂਦਰ ਨੂੰ ਕੀਤੀ ਸਿਫਾਰਸ਼

ਪੰਜਾਬ ਸਰਕਾਰ ਨੇ ਮੁੱਖ ਸਕੱਤਰ ਦੇ ਸੇਵਾਕਾਲ ’ਚ ਇਕ ਸਾਲ ਦੇ ਵਾਧੇ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਜੋ 30 ਜੂਨ ਨੂੰ ਸੇਵਾ-ਮੁਕਤ ਹੋ ਰਹੇ ਹਨ, ਦੇ ਸੇਵਾਕਾਲ ਵਿਚ ਵਾਧੇ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਜੰਜੂਆ ਦੇ ਸੇਵਾਕਾਲ ਵਿਚ ਇਕ ਸਾਲ ਦੇ ਵਾਧੇ ਦੀ ਮੰਗ ਕੀਤੀ ਹੈ। ਵੀਕੇ ਜੰਜੂਆ ਨੂੰ ਜੇ ਇਹ ਵਾਧਾ ਮਿਲ ਜਾਂਦਾ ਹੈ ਤਾਂ ਉਹ ਦੂਸਰੇ ਅਜਿਹੇ ਮੁੱਖ ਸਕੱਤਰ ਹੋਣਗੇ ਜਿਨ੍ਹਾਂ ਦੇ ਸੇਵਾਕਾਲ ਵਿਚ ਵਾਧਾ ਹੋਇਆ ਹੋਵੇ। ਇਸ ਤੋਂ ਪਹਿਲਾਂ ਸਾਲ 2003 ਵਿਚ ਉਸ ਸਮੇਂ ਦੇ ਮੁੱਖ ਸਕੱਤਰ ਵਾਈਐੱਸ ਰੱਤੜਾ ਨੂੰ ਦੋ ਮਹੀਨੇ ਲਈ ਸੇਵਾ-ਕਾਲ ਵਿਚ ਵਾਧਾ ਮਿਲਿਆ ਸੀ। ਰੱਤੜਾ ਨੂੰ ਸੇਵਾਕਾਲ ਵਿਚ ਵਾਧਾ ਸਿਰਫ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਦੋ ਮਹੀਨੇ ਬਾਅਦ ਬਜਟ ਪੇਸ਼ ਹੋਣਾ ਸੀ। ਇਸ ਲਈ ਉਨ੍ਹ੍ਰਾਂ ਦੇ ਸੇਵਾਕਾਲ ਨੂੰ 31 ਮਾਰਚ 2003 ਤਕ ਵਧਾ ਦਿੱਤਾ ਗਿਆ ਸੀ ਪਰ ਜੰਜੂਆ ਦੇ ਮਾਮਲੇ ਵਿਚ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੈ। ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਆਪਣੇ ਵਿਭਾਗੀ ਸਕੱਤਰਾਂ ਨੂੰ ਕੰਮ ਲਈ ਇਕ ਨਿਸ਼ਚਿਤ ਕਾਰਜਕਾਲ ਦੇਣ ਦੇ ਇਰਾਦੇ ਨਾਲ ਪਿਛਲੇ ਕੁਝ ਸਮੇਂ ਤੋਂ ਸੇਵਾਕਾਲ ਵਿਚ ਵਾਧਾ ਦੇ ਰਹੀ ਹੈ। ਸੰਭਵ ਹੈ ਪੰਜਾਬ ਸਰਕਾਰ ਨੇ ਵੀ ਜੰਜੂਆ ਦੇ ਸੇਵਾਕਾਲ ਵਿਚ ਵਾਧੇ ਲਈ ਇਸ ਤਰ੍ਹਾਂ ਦੀ ਕੋਈ ਦਲੀਲ ਦਿੱਤੀ ਹੋਵੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …