Breaking News
Home / ਪੰਜਾਬ / ਭਗਵੰਤ ਮਾਨ ਵਲੋਂ ਨਸ਼ਿਆਂ ਦੇ ਮਾਮਲੇ ‘ਤੇ ਮਜੀਠੀਆ ਖਿਲਾਫ ਫਰੰਟ ਖੁੱਲ੍ਹਾ ਰੱਖਣ ਦੀ ਚੁਣੌਤੀ

ਭਗਵੰਤ ਮਾਨ ਵਲੋਂ ਨਸ਼ਿਆਂ ਦੇ ਮਾਮਲੇ ‘ਤੇ ਮਜੀਠੀਆ ਖਿਲਾਫ ਫਰੰਟ ਖੁੱਲ੍ਹਾ ਰੱਖਣ ਦੀ ਚੁਣੌਤੀ

ਕਿਹਾ – ਕੇਜਰੀਵਾਲ ਨੇ ਮਾਫੀ ਜ਼ਰੂਰ ਮੰਗੀ ਸੀ, ਪਰ ਕਲੀਨ ਚਿੱਟ ਨਹੀਂ ਦਿੱਤੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੀ ਮੁੜ ਕਮਾਨ ਸੰਭਾਲਣ ਮਗਰੋਂ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮੁਆਫ਼ੀ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰਕੇ ਸਾਰੇ ਸ਼ੰਕੇ ਦੂਰ ਕਰ ਲਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੁਆਫ਼ੀ ਇਕੱਲੇ ਮਜੀਠੀਆ ਤੋਂ ਨਹੀਂ ਬਲਕਿ 34 ਦੇ ਕਰੀਬ ਕੇਸਾਂ ਵਿਚ ਮੰਗੀ ਹੈ। ਮਾਨ ਨੇ ਕੇਜਰੀਵਾਲ ਦੀ ਮਾਫੀ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਰਾਜਨੀਤਕ ਕੂਟਨੀਤੀ ਤਹਿਤ ਮਜੀਠੀਆ ਤੋਂ ਮੁਆਫ਼ੀ ਜ਼ਰੂਰ ਮੰਗੀ, ਪਰ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਮਜੀਠੀਆ ਖ਼ਿਲਾਫ਼ ਪੰਜਾਬ ਯੂਨਿਟ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਫ਼ਰੰਟ ਖੁੱਲ੍ਹਾ ਰੱਖਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਿਆਂ ਦੇ ਸਮੁੰਦਰ ‘ਤੇ ਜਿੱਤ ਨਹੀਂ ਹਾਸਲ ਕਰ ਲੈਂਦੇ ‘ਆਪ’ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …