ਪੰਜਾਬ ਭਰ ‘ਚੋਂ ਪਹੁੰਚੀਆਂ ਕੈਪਟਨ ਅਮਰਿੰਦਰ ਸਿੰਘ ਕੋਲ ਰਿਪੋਰਟਾਂ
ਚੰਡੀਗੜ੍ਹ/ਬਿਊਰੋ
ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ, ਰਾਜ ਵਿੱਚ ਤਾਲਾਬੰਦੀ ਤੇ ਕਰਫਿਊ ਦੀ ਮਿਆਦ ਦਾ ਵੱਧਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ, ਤਾਂ ਜੋ ਸਮੇਂ ਦੇ ਨਾਲ ਇਸ ਵਿਸ਼ਵਵਿਆਪੀ ਮਹਾਮਾਰੀ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਮੌਜੂਦਾ ਤਾਲਾਬੰਦੀ ਤੇ ਕਰਫਿਊ ਦੀ ਮਿਆਦ 15 ਅਪ੍ਰੈਲ ਨੂੰ ਖਤਮ ਹੋ ਰਹੀ ਹੈ। ਬੇਸ਼ੱਕ ਕੈਪਟਨ ਸਰਕਾਰ ਕਰਫਿਊ ਵਿੱਚ ਢਿੱਲ ਦੇਣਾ ਚਾਹੇ ਵੀ ਪਰ ਕੇਂਦਰ ਵੱਲੋਂ ਪੰਜਾਬ ਨੂੰ ਚੌਥੀ ਸ਼੍ਰੇਣੀ ਵਿੱਚ ਰੱਖਣ ਕਰਕੇ ਇਹ ਸੰਭਵ ਨਹੀਂ। ਇਸ ਦੇ ਨਾਲ ਹੀ ਪੰਜਾਬ ਦੀ ਅਫਸਰਸ਼ਾਹੀ ਵੀ ਕਰਫਿਊ ਹਟਾ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਲਾਬੰਦੀ ਤੇ ਕਰਫਿਊ ਦੀ ਆਖਰੀ ਤਰੀਕ ਵਧਾਉਣ ਦਾ ਸੁਝਾਅ ਵੀ ਦਿੱਤਾ ਹੈ। ਹੁਣ 10 ਅਪ੍ਰੈਲ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ਵਿੱਚ ਮੁੱਖ ਮੰਤਰੀ ਇਸ ਬਾਰੇ ਅੰਤਮ ਫੈਸਲਾ ਲੈਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਿਆਨਕ ਮਹਾਂਮਾਰੀ ਜੜੋ ਖ਼ਤਮ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਲਾਗੂ ਕੀਤੀ ਗਈ 5 ਟੀ ਯੋਜਨਾ ਨੂੰ ਤੁਰੰਤ ਅਪਣਾਉਣ ਚਾਹੀਦਾ ਹੈ।